'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ
Wednesday, Sep 16, 2020 - 10:28 AM (IST)
ਗੁਰਦਾਸਪੁਰ (ਜ. ਬ.) : 'ਪਬ-ਜੀ' ਗੇਮ ਦੇ ਬੈਨ ਹੋਣ ਦੀ ਬਾਵਜੂਦ ਵੀ ਇਸ ਦਾ ਅਸਰ ਨੌਜਵਾਨਾਂ 'ਤੇ ਪੈ ਰਿਹਾ ਹੈ, ਜਿਸ ਕਰਕੇ ਸਦਮੇ 'ਚ ਗਏ ਕਈ ਨੌਜਵਾਨਾਂ ਵਲੋਂ ਹੁਣ ਤੱਕ ਆਪਣੇ ਖ਼ਤਮ ਕਰ ਦਿੱਤਾ ਗਿਆ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਮਾਂ ਵਲੋਂ ਕੁੜੀ ਨੂੰ ਮੋਬਾਇਲ 'ਤੇ 'ਪਬ ਜੀ' ਗੇਮ ਖੇਡਣ ਤੋਂ ਰੋਕਣ 'ਤੇ ਉਸ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਦੇ ਡਾਕਟਰਾਂ ਅਨੁਸਾਰ ਕੁੜੀ ਦੀ ਹਾਲਤ ਨਾਜ਼ੁਕ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ
ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ 17 ਸਾਲਾ ਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਨਿਵਾਸੀ ਪਿੰਡ ਮਲੂਕਚੱਕ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਅੱਜ ਘਰ 'ਚ ਮੋਬਾਇਲ 'ਤੇ 'ਪਬ ਜੀ' ਗੇਮ ਖੇਡ ਰਹੀ ਸੀ। ਮੈਂ ਉਸ ਨੂੰ ਰੋਕਿਆ ਅਤੇ ਮੋਬਾਇਲ 'ਤੇ ਹਰ ਸਮੇਂ ਗੇਮ ਖੇਡਦੇ ਰਹਿਣ ਲਈ ਝਿੜਕਿਆ ਵੀ ਸੀ। ਉਸ ਤੋਂ ਬਾਅਦ ਮੈਂ ਬਾਜ਼ਾਰ ਕਿਸੇ ਕੰਮ ਨਾਲ ਚਲੀ ਗਈ ਅਤੇ ਜਦੋਂ ਵਾਪਸ ਆਈ ਤਾਂ ਸਿਮਰਨਜੀਤ ਕੌਰ ਬਾਥਰੂਮ 'ਚ ਡਿੱਗੀ ਪਈ ਸੀ ਅਤੇ ਬੇਹੋਸ਼ੀ ਦੀ ਹਾਲਤ 'ਚ ਸੀ। ਉਸ ਨੇ ਘਰ 'ਚ ਕਣਕ 'ਚ ਪਾਉਣ ਵਾਲੀ ਦਵਾਈ ਖਾ ਲਈ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਸਿਮਰਨਜੀਤ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਟਾਸਕ ਫੋਰਸ ਵਲੋਂ ਸਿੱਖ ਸੰਗਤ 'ਤੇ ਕੀਤੇ ਗਏ ਹਮਲਾ ਦਾ ਮੰਤਰੀ ਰੰਧਾਵਾ ਨੇ ਭਾਈ ਲੌਂਗੋਵਾਲ ਤੋਂ ਮੰਗਿਆ ਜਵਾਬ