ਰਾਤੋ-ਰਾਤ ਬਦਲੀ ਗੁਰਦਾਸਪੁਰ ਦੇ ਵਿਅਕਤੀ ਦੀ ਕਿਸਮਤ, ਬੈਠੇ-ਬਿਠਾਏ ਬਣਿਆ ਲੱਖਾਂ ਰੁਪਏ ਦਾ ਮਾਲਕ

Saturday, Feb 24, 2024 - 01:39 AM (IST)

ਰਾਤੋ-ਰਾਤ ਬਦਲੀ ਗੁਰਦਾਸਪੁਰ ਦੇ ਵਿਅਕਤੀ ਦੀ ਕਿਸਮਤ, ਬੈਠੇ-ਬਿਠਾਏ ਬਣਿਆ ਲੱਖਾਂ ਰੁਪਏ ਦਾ ਮਾਲਕ

ਗੁਰਦਾਸਪੁਰ (ਵਿਨੋਦ)- ਕਹਿੰਦੇ ਹਨ ਕਿ ਜਦੋਂ ਵੀ ਰੱਬ ਦਿੰਦਾ ਹੈ, ਛੱਪੜ ਪਾੜ ਦਿੰਦਾ ਹੈ। ਅੱਜ ਇਹ ਕਹਾਵਤ ਇਕ ਕਿਰਾਏ 'ਤੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਲਈ ਸੱਚ ਹੋਈ। ਵਿਅਕਤੀ ਵੱਲੋਂ ਸਥਾਨਕ ਗੀਤਾ ਭਵਨ ਰੋਡ ’ਤੇ ਸਥਿਤ ਰਾਜਸ਼੍ਰੀ 50 ਸਟਾਲ ਤੋਂ ਖਰੀਦੀ ਗਈ 50 ਰੁਪਏ ਦੀ ਲਾਟਰੀ ਵਿਚੋਂ ਉਸ ਦੀ 21ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਲਾਟਰੀ ਨਿਕਲਣ ਦੇ ਕਾਰਨ ਉਸ ਪਰਿਵਾਰ ਦੇ ਵਿਚ ਵਿਆਹ ਵਰਗਾ ਮਾਹੌਲ ਬਣ ਗਿਆ।

ਇਹ ਖ਼ਬਰ ਵੀ ਪੜ੍ਹੋ - 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ, ਫ਼ਿਰ ਆਪਣੇ ਹੀ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਪੁੱਤਰ ਦੀਵਾਨ ਚੰਦ ਵਾਸੀ ਇਸਲਾਮਾਬਾਦ ਮੁਹੱਲਾ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ’ਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਹੈ ਅਤੇ ਸੋਫੇ ਆਦਿ ਬਣਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਸ ਨੇ ਰਾਜਸ਼੍ਰੀ 50 ਸਟਾਲ ਤੋਂ ਇਕ 50 ਰੁਪਏ ਦੀ ਲਾਟਰੀ ਖਰੀਦੀ ਸੀ। ਇਸ ਸਬੰਧੀ ਅੱਜ ਸਟਾਲ ਦੇ ਮਾਲਿਕ ਮੋਹਿਤ ਕੁਮਾਰ ਬੱਬਰ ਨੇ ਫ਼ੋਨ ਕੀਤਾ ਕਿ ਤੁਹਾਡੀ 21 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ ਅਤੇ ਤੁਸੀ ਦੁਕਾਨ ’ਤੇ ਆ ਜਾਉ। ਜਿਸ ’ਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਦੁਕਾਨ ’ਤੇ ਪਹੁੰਚਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ: ਚੀਫ਼ ਟਾਊਨ ਪਲਾਨਰ ਨੂੰ ਕੀਤਾ ਸਸਪੈਂਡ

ਲਾਟਰੀ ਸਟਾਲ ਮਾਲਿਕ ਮੋਹਿਤ ਕੁਮਾਰ ਵੱਲੋਂ ਇਸ ਸਬੰਧੀ ਲਾਟਰੀ ਜੇਤੂ ਤਰਸੇਮ ਲਾਲ ਨਾਲ ਮਿਲ ਕੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਤਰਸੇਮ ਲਾਲ ਨੇ 21 ਲੱਖ ਰੁਪਏ ਦੀ ਲਾਟਰੀ ਨਿਕਲਣ ’ਤੇ ਰੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹੁਣ ਆਪਣੇ ਲਈ ਸਭ ਤੋਂ ਪਹਿਲਾ ਇਕ ਮਕਾਨ ਖਰੀਦੇਗਾ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਯਤਨ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News