ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਖੇਤਾਂ ’ਚੋਂ ਭਾਰੀ ਗਿਣਤੀ ’ਚ ਗ੍ਰਨੇਡ ਬਰਾਮਦ, ਫ਼ੈਲੀ ਸਨਸਨੀ
Monday, Dec 21, 2020 - 01:04 PM (IST)
ਗੁਰਦਾਸਪੁਰ (ਹਰਮਨ): ਜ਼ਿਲ੍ਹਾ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ’ਚੋਂ ਭਾਰੀ ਗਿਣਤੀ ’ਚ ਗ੍ਰਨੇਡ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪੂਰੇ ਇਲਾਕੇ ’ਚ ਸਨਸਨੀ ਫ਼ੈਲ ਗਈ ਹੈ। ਜਾਣਕਾਰੀ ਮੁਤਾਬਕ ਦੋਰਾਂਗਲਾ ਦੀ ਬੀ.ਪੀ.ਓ. ਚੱਕੀ ਪੋਸਟ ਨੇੜੇ ਪੁਲਸ ਨੇ ਸਰਚ ਆਪਰੇਸ਼ਨ ਦੌਰਾਨ ਖੇਤਾਂ ’ਚੋਂ 11 ਗ੍ਰਨੇਡ ਬਰਾਮਦ ਕੀਤੇ ਹਨ। ਇਸ ਤੋਂ ਲਗਾਤਾਰ ਪੂਰੇ ਇਲਾਕੇ ’ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ
ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨ ਦੋਰਾਂਗਲਾ ਬੀ.ਓ.ਪੀ. ਚੱਕਰੀ ਪੋਸਟ ’ਤੇ ਕੱਲ੍ਹ ਬੀ.ਐੱਸ.ਐੱਫ਼. ਜਵਾਨਾਂ ਵਲੋਂ ਡਰੋਨ ਦੇਖਿਆ ਗਿਆ ਸੀ। ਜਵਾਨਾਂ ਨੇ ਤੁਰੰਤ 18 ਰਾਊਂਡ ਫਾਇਰਿੰਗ ਕਰਕੇ ਡਰੋਨ ਨੂੰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਬੀ.ਐੱਸ.ਐੱਫ਼. ਤੇ ਪੁਲਸ ਜਵਾਨਾਂ ਵਲੋਂ ਪੂਰੇ ਇਲਾਕੇ ’ਚ ਸਰਚ ਅਭਿਆਨ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ’ਚ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੇ ਨਾਂ ਖੂਨ ਨਾਲ ਲਿਖਿਆ ਪੱਤਰ
ਨੋਟ —ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਖੇਤਾਂ ’ਚੋਂ ਭਾਰੀ ਗਿਣਤੀ ’ਚ ਗ੍ਰੇਨੇਡ ਮਿਲਣ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ