ਦੁਬਈ 'ਚ ਫਸੇ ਨੌਜਵਾਨ ਦੀ ਜਲਦ ਹੋਵੇਗੀ ਵਤਨ ਵਾਪਸੀ, ਬੱਝੀ ਉਮੀਦ
Wednesday, Sep 09, 2020 - 10:24 AM (IST)
ਗੁਰਦਾਸਪੁਰ : ਵਿਦੇਸ਼ 'ਚ ਫਸੇ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਦੇ ਨੌਜਵਾਨ ਗੁਰਦੀਪ ਸਿੰਘ ਦੀ ਵਤਨ ਵਾਪਸੀ ਦੀ ਆਸ ਬੱਝ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਦੁਬਈ ਵਿਚ ਭਾਰਤੀ ਕੌਂਸਲੇਟ ਦੇ ਮੁਖੀ ਨੂੰ ਟਵੀਟ ਕਰ ਕੇ ਗੁਰਦੀਪ ਸਿੰਘ ਅਤੇ ਕਪੂਰਥਲਾ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਨੂੰ ਜਲਦ ਪੰਜਾਬ ਭੇਜਣ ਲਈ ਬਣਦੀ ਕਾਰਵਾਈ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)
ਇਸ ਉਪਰੰਤ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੀੜਤ ਪੁੱਤਰ ਦੀ ਜਲਦੀ ਪਿੰਡ ਆਉਣ ਦੀ ਵੱਡੀ ਉਮੀਦ ਬਣੀ ਹੋਈ ਹੈ ਪਰ ਅਜੇ ਤਕ ਉਸ ਦੇ ਪਿੰਡ ਆਉਣ ਦਾ ਕੋਈ ਸਬਬ ਨਹੀਂ ਬਣ ਸਕਿਆ, ਕਿਉਂਕਿ ਗੁਰਦੀਪ ਸਿੰਘ ਦਾ ਪਾਸਪੋਰਟ ਨਾ ਹੋਣ ਕਾਰਨ ਦੁਬਈ ਤੋਂ ਭਾਰਤ ਆਉਣਾ ਵੱਡੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੀਪ ਸਿੰਘ ਦੇ ਮਾਮਲੇ ਵਿਚ ਪਹਿਲ ਕੀਤੀ ਹੈ ਤਾਂ ਉਨ੍ਹਾਂ ਨੂੰ ਆਸ ਹੈ ਕਿ ਗੁਰਦੀਪ ਸਿੰਘ ਜਲਦੀ ਹੀ ਉਨ੍ਹਾਂ ਦੇ ਪਰਿਵਾਰ ਵਿਚ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਤਕ ਨਾ ਤਾਂ ਕੋਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਕਿਸੇ ਸਿਆਸੀ ਆਗੂ ਨੇ ਉਨ੍ਹਾਂ ਦੀ ਸਾਰ ਲਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਤਾਲਮੇਲ ਨਾਲ ਗੁਰਦੀਪ ਸਿੰਘ ਨੂੰ ਜਲਦੀ ਪਿੰਡ ਪਹੁੰਚਾਉਣ।
ਇਹ ਵੀ ਪੜ੍ਹੋ : NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ