ਗੁਰਦਾਸਪੁਰ : ਭਾਜਪਾ ਦੇ ਮਜਬੂਤ ਗੜ੍ਹ 'ਚ ਕੈਪਟਨ ਨੇ ਮਚਾਇਆ ‘ਗਦਰ’, ਜਿੱਤੀਆਂ ਸਾਰੀਆਂ ਸੀਟਾਂ

Thursday, Feb 18, 2021 - 11:18 AM (IST)

ਚੰਡੀਗੜ੍ਹ (ਰਮਨਜੀਤ) - ਮਾਝਾ ਇਲਾਕੇ ਦੇ ਮਹੱਤਵਪੂਰਣ ਕੇਂਦਰ ਗੁਰਦਾਸਪੁਰ ਵਿਚ ਨਗਰ ਪਾਲਿਕਾ ਚੋਣਾਂ ਦੇ ਨਤੀਜਿਆਂ ਦੇ ਨਾਲ ਕੈਪਟਨ ਨੇ ‘ਗਦਰ’ ਮਚਾ ਦਿੱਤਾ। ਨਤੀਜੇ ਆਉਣ ਤੋਂ ਬਾਅਦ ਲੋਕਾਂ ਦੀ ਜ਼ੁਬਾਨ ’ਤੇ ਇਕ ਹੀ ਚਰਚਾ ਰਹੀ ਕਿ ਗੁਰਦਾਸਪੁਰੀਆਂ ਨੇ ‘ਹੈਂਡਪੰਪ’ ਪੁੱਟ ਦਿੱਤਾ ਹੈ। ਅਜਿਹਾ ਇਸ ਲਈ ਕਿਉਂਕਿ ਇੱਥੇ ਲੋਕ ਸਭਾ ਸੀਟ ਤੋਂ ਭਾਜਪਾ ਨੇਤਾ ਸੰਨੀ ਦਿਓਲ ਸੰਸਦ ਮੈਂਬਰ ਹਨ ਅਤੇ ਸੰਨੀ ਦਿਓਲ ਨੇ ਹੀ ‘ਗਦਰ’ ਫ਼ਿਲਮ ਵਿਚ ‘ਹੈਂਡਪੰਪ’ ਪੁੱਟਿਆ ਸੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਦਰਅਸਲ, ਗੁਰਦਾਸਪੁਰ ਨਗਰ ਪਾਲਿਕਾ ਦੇ 29 ਵਾਰਡ ਲਈ ਚੋਣ ਸੀ, ਜਿਸ ਵਿਚ ਸਾਰੀਆਂ ਸੀਟਾਂ ’ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਧੂਲ ਚਟਾ ਦਿੱਤੀ ਹੈ। 2015 ਵਿਚ ਹੋਈ ਚੋਣ ਦੌਰਾਨ ਇਥੇ ਭਾਜਪਾ ਨੇ 7 ਜਦੋਂ ਕਿ ਅਕਾਲੀ ਦਲ ਦੀਆਂ 6 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ ਅਤੇ ਕਾਂਗਰਸ 5 ਸੀਟਾਂ ਹੀ ਹਾਸਿਲ ਕਰ ਪਾਈ ਸੀ। ਇਸ ਵਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਚੋਣ ਮੈਦਾਨ ਵਿਚ ਉਤਰੇ ਸਨ, ਜਦੋਂ ਕਿ ਪਿਛਲੀ ਵਾਰ ਇਹ ਦੋਵੇਂ ਸਿਆਸੀ ਪਾਰਟੀਆਂ ਇਕੱਠੀਆਂ ਸਨ।

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ

ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ

ਇਹ ਇਸ ਲਈ ਵੀ ਖਾਸ ਹੈ ਕਿਉਂਕਿ ਪਠਾਨਕੋਟ ਦੇ ਬਿਲਕੁਲ ਨਾਲ ਲੱਗਦੇ ਗੁਰਦਾਸਪੁਰ ਵਿਚ ਭਾਜਪਾ ਦਾ ਮਜਬੂਤ ਆਧਾਰ ਮੰਨਿਆ ਜਾਂਦਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀ ਪਠਾਨਕੋਟ ਤੋਂ ਹੀ ਹਨ। ਸੰਨੀ ਦਿਓਲ ਦੇ ਹੀ ਲੋਕਸਭਾ ਖੇਤਰ ਅਧੀਨ ਪਠਾਨਕੋਟ ਵਿਚ ਵੀ ਭਾਜਪਾ ਸਿਰਫ਼ 11 ਸੀਟਾਂ ਹੀ ਜਿੱਤ ਸਕੀ ਹੈ, ਜਦੋਂ ਕਿ ਪਠਾਨਕੋਟ ਨੂੰ ਭਾਜਪਾ ਦਾ ਪੰਜਾਬ ਵਿਚ ਸਭ ਤੋਂ ਮਜਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ 29 ਸੀਟਾਂ ’ਤੇ ਹਾਸਲ ਕੀਤੀ ਇਤਿਹਾਸਕ ਜਿੱਤ

ਪੜ੍ਹੋ ਇਹ ਵੀ ਖ਼ਬਰ - ਸਥਾਨਕ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਦਾ ਕਾਂਗਰਸ ’ਤੇ ਹਮਲਾ


rajwinder kaur

Content Editor

Related News