ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਵੱਡਾ ਧਮਾਕਾ, 9 ਪੁਲਸ ਮੁਲਾਜ਼ਮਾਂ ਸਮੇਤ 40 ਨਵੇਂ ਮਰੀਜ਼ ਆਏ ਸਾਹਮਣੇ
Sunday, Jul 26, 2020 - 02:52 AM (IST)
ਗੁਰਦਾਸਪੁਰ, (ਹਰਮਨ, ਵਿਨੋਦ)- ਜ਼ਿਲਾ ਗੁਰਦਾਸਪੁਰ ’ਚੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਣ ਅੱਜ ਜ਼ਿਲੇ ਅੰਦਰ 40 ਨਵੇਂ ਮਰੀਜ਼ ਸਾਹਮਣੇ ਆਉਣ ਕਾਰਣ ਕੁੱਲ ਮਰੀਜ਼ਾਂ ਦੀ ਗਿਣਤੀ 396 ਤੱਕ ਪਹੁੰਚ ਗਈ ਹੈ। ਇਸ ਤਹਿਤ ਬੀਤੀ ਰਾਤ 22 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਸਨ ਜਦੋਂ ਕਿ 18 ਮਰੀਜ਼ ਅੱਜ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 9 ਪੁਲਸ ਮੁਲਾਜ਼ਮ ਹਨ। ਅੱਜ ਦੇ ਮਰੀਜ਼ਾਂ ’ਚੋਂ ਇਕ 46 ਸਾਲ ਉਮਰ ਦਾ ਏ. ਐੱਸ. ਆਈ. ਹੈ ਜਦੋਂ ਕਿ 2 ਔਰਤਾਂ ਦੀ ਉਮਰ 49 ਸਾਲ ਅਤੇ 27 ਸਾਲ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦਾ ਇਕ 52 ਸਾਲ ਦਾ ਵਿਅਕਤੀ ਵੀ ਇਸ ਵਾਇਰਸ ਤੋਂ ਪੀੜਤ ਹੈ। ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਪਿੰਡ ਸੱਲੋਪੁਰ ਅਤੇ ਭਰੋ ਹਾਰਨੀ ਦੇ ਰਹਿਣ ਵਾਲੇ 50-50 ਸਾਲਾਂ ਦੇ 2 ਵਿਅਕਤੀ ਵੀ ਪੀੜਤ ਪਾਏ ਗਏ ਹਨ।
ਪਿੰਡ ਘੁੰਮਣ ਕਲਾਂ ਦਾ 29 ਸਾਲ ਦਾ ਨੌਜਵਾਨ ਅਤੇ ਜੌੜਾ ਸਿੰਘਾ ਪਿੰਡ ਦੇ 32 ਸਾਲਾਂ ਦੇ ਵਿਅਕਤੀ ਸਮੇਤ ਕਾਹਨੂੰਵਾਨ ਨਾਲ ਸਬੰਧਤ 45 ਸਾਲ ਦਾ ਵਿਅਕਤੀ ਵੀ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਭੰਡਾਰੀ ਗੇਟ ਬਟਾਲਾ ਦੇ 36 ਸਾਲਾਂ ਦੇ ਵਿਸ਼ਾਲ ਕੁਮਾਰ, ਉਮਰਪੁਰਾ ਬਟਾਲਾ ਦੇ 30 ਸਾਲਾਂ ਦੇ ਵਿਅਕਤੀ, ਪਿੰਡ ਮੁੰਨਣ ਕਲਾਂ ਦੀ 60 ਸਾਲਾਂ ਦੀ ਔਰਤ, ਕੀੜੀ ਅਫਗਾਨਾ ਦੀ 33 ਸਾਲਾਂ ਦੀ ਔਰਤ, ਫਤਿਹਗੜ੍ਹ ਸ਼ੁਕਰਚੱਕ ਅੰਮ੍ਰਿਤਸਰ ਨਾਲ ਸਬੰਧਤ 28 ਸਾਲਾਂ ਦਾ ਨੌਜਵਾਨ, ਪਿੰਡ ਫੱਤੇਵਾਲ ਦੇ 38 ਸਾਲਾਂ ਦੇ ਵਿਅਕਤੀ, ਹਰਦੋਰਵਾਲ ਦੇ 44 ਸਾਲਾਂ ਦੀ ਔਰਤ, ਚੂਹੜ ਚੱਕ ਦੀ 29 ਸਾਲਾਂ ਦੀ ਔਰਤ ਸਮੇਤ ਵੱਖ-ਵੱਖ ਮਰੀਜ਼ ਪਾਜ਼ੇਟਿਵ ਪਾਏ ਗਏ।