ਗੁਰਦਾਸਪੁਰ ਹਮਲੇ ''ਤੇ ਬੋਲੇ ਬਾਜਵਾ, ਬਾਦਲਾਂ ''ਤੇ ਕੀਤਾ ਵੱਡਾ ਹਮਲਾ

07/28/2015 7:34:05 PM

ਗੁਰਦਾਸਪੁਰ (ਵਿਨੋਦ) - ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਠੋਸ਼ੀ ਠਹਿਰਾ ਕੇ ਪੰਜਾਬ ਵਿਚ ਸਾਸ਼ਨ ਚਲਾਉਣਾ ਹੈ ਤਾਂ ਫਿਰ ਇਨ੍ਹਾਂ ਦੋਵਾਂ ਬਾਪ-ਬੇਟਿਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਬਾਗਡੋਰ ਕੇਂਦਰ ਦੇ ਹਵਾਲੇ ਕਰ ਦੇਵੇ ਅਤੇ ਖੁਦ ਹੀ ਪੰਜਾਬ ਵਿਚ ਰਾਸ਼ਟਰਪਤੀ ਸਾਸ਼ਨ ਲਗਾਉਣ ਦੀ ਮੰਗ ਕਰ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਦੀਨਾਨਗਰ ਵਿਚ ਹੋਏ ਫਿਦਾਇਨ ਹਮਲੇ ਵਿਚ ਜ਼ਖ਼ਮੀ ਹੋਏ ਪੁਲਸ ਕਰਮਚਾਰੀ ਅਤੇ ਹੋਰ ਨਾਗਰਿਕਾਂ ਦਾ ਹਸਪਤਾਲ ''ਚ ਹਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਬਾਜਵਾ ਨੇ ਕਿਹਾ ਕਿ ਸਰਹੱਦਾਂ ''ਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਦੀ ਹੁੰਦੀ ਹੈ ਪਰ ਰਾਜ ਵਿਚ ਤਾਂ ਸਾਸ਼ਨ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੀ ਹੁੰਦੀ ਹੈ। ਜਦ ਪੰਜਾਬ ਵਿਚ ਨਸ਼ੇ ਦੇ ਨਾਜਾਇਜ਼ ਕਾਰੋਬਾਰ ਦੀ ਗੱਲ ਹੁੰਦੀ ਹੈ ਤਾਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਇਸ ਦੇ ਲਈ ਕੇਂਦਰ ਸਰਕਾਰ ਨੂੰ ਇਹ ਕਹਿ ਕੇ ਦੋਸ਼ੀ ਠਹਿਰਾ ਦਿੰਦੇ ਹਨ ਕਿ ਸੀਮਾ ਪਾਰ ਤੋਂ ਨਸ਼ੇ ਦੀ ਸਪਲਾਈ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਸੀਮਾ ਤੇ ਠੋਸ ਪ੍ਰਬੰਧ ਕਰੇ। ਜਦ ਅੱਤਵਾਦ ਦੀ ਗੱਲ ਹੁੰਦੀ ਹੈ ਤਾਂ ਉਦੋਂ ਵੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੇਂਦਰ ਸਰਕਾਰ ਤੇ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ। ਜਦਕਿ ਦੀਨਾਨਗਰ ਵਿਚ ਹੋਇਆ ਫਿਦਾਇਨ ਹਮਲਾ ਪੰਜਾਬ ਸਰਕਾਰ ਦੀ ਸਥਾਈ ਸ਼ਾਂਤੀ ਦਾ ਨਾਅਰਾ ਲਗਾ ਕੇ ਲੋਕਾਂ ਨੂੰ ਮੁਰਖ ਬਣਾਉਣ ਦਾ ਨਤੀਜਾ ਹੈ।


Gurminder Singh

Content Editor

Related News