ਗੁ. ਸਾਹਿਬ ਵਿਖੇ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੀਤਾ ਸਨਮਾਨ
Sunday, Mar 31, 2019 - 04:51 AM (IST)
ਗੁਰਦਾਸਪੁਰ (ਗੋਰਾਇਆ)-ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਗੋਬਿੰਦ ਸਿੰਘ ਲੌਂਗੋਵਾਲ ਕਸਬੇ ਤੇ ਇਤਿਹਾਸਿਕ ਗੁ. ਸਾਹਿਬ ਪਾਤਸ਼ਾਹੀ ਪੰਜਵੀਂ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ। ਗੁ. ਸਾਹਿਬ ਆਉਣ ’ਤੇ ਹਲਕਾ ਮੈਂਬਰ ਜਥੇ. ਸੱਜਣ ਸਿੰਘ ਬੱਜੂਮਾਨ ਵੱਲੋਂ ਤੇ ਸ. ਮਨਜੀਤ ਸਿੰਘ ਜੋਡ਼ਾ ਸਿੰਘ ਮੈਨੇਜਰ ਵੱਲੋਂ ਸਾਂਝੇ ਤੌਰ ’ਤੇ ਲੋਈ, ਸਿਰੋਪਾਓ ਤੇ ਸ੍ਰੀ ਸਾਹਿਬ ਗੁਰੂ ਘਰ ਦੀ ਬਖ਼ਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇ. ਬੱਜੂਮਾਨ ਵੱਲੋਂ ਗੁ. ਸਾਹਿਬ ਆਉਣ ’ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਸਾਹਿਬ ਵੱਲੋਂ ਗੁਰਦੁਆਰੇ ਦੀ ਸੇਵਾ-ਸਫ਼ਾਈ ਤੋਂ ਖ਼ੁਸ਼ ਹੋ ਕੇ ਮੈਂਬਰਾਂ ਤੇ ਸਮੁੱਚੇ ਗੁਰਦੁਆਰਾ ਸਾਹਿਬ ਦੇ ਸਟਾਫ਼ ਨੂੰ ਥਾਪਡ਼ਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਸੰਗਤਾਂ ਲਈ ਲੋਡ਼ੀਂਦੇ ਪ੍ਰਬੰਧ ਕਰਨ ਵਾਸਤੇ ਹੋਰ ਪ੍ਰੇਰਨਾ ਦਿੱਤੀ। ਇਸ ਮੌਕੇ ਜਥੇ. ਸੱਜਣ ਸਿੰਘ ਬੱਜੂਮਾਨ ਤੋਂ ਇਲਾਵਾ ਸ. ਬਲਵਿੰਦਰ ਸਿੰਘ, ਸਕੱਤਰ ਜੋਡ਼ਾ ਸਿੰਘ, ਮੈਨੇਜਰ ਮਨਜੀਤ ਸਿੰਘ ਜੋਡ਼ਾ ਸਿੰਘਾ, ਰਣਜੀਤ ਸਿੰਘ ਵਡ਼ੈਚ, ਦਵਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੋਬਿੰਦ ਸਿੰਘ, ਰਣਜੋਧ ਸਿੰਘ, ਸਮਸ਼ੇਰ ਸਿੰਘ ਤੇ ਅੰਗਰੇਜ ਸਿੰਘ ਆਦਿ ਹਾਜ਼ਰ ਸਨ। ਕੈਪਸਨ- ਜਥੇ. ਬੱਜੂਮਾਨ ਤੇ ਹੋਰ ਪ੍ਰਧਾਨ ਗੋਬਿੰਦ ਸਿੰਘ ਨੂੰ ਸਨਮਾਨਿਤ ਕਰਦੇ ਹੋਏ। (ਹੈਪੀ ਮਸੀਹ)