ਹੱਡ ਚੀਰਵੀਂ ਠੰਡ ਨੇ ਜਨਜੀਵਨ ਕੀਤਾ ਪ੍ਰਭਾਵਿਤ, ਅੱਗ ਦੇ ਸਹਾਰੇ ਲੋਕ ਕੱਟ ਰਹੇ ਦਿਨ
Tuesday, Dec 31, 2024 - 04:53 PM (IST)
ਦੀਨਾਨਗਰ (ਗੋਰਾਇਆ)– ਅਜੇ ਜਨਵਰੀ ਮਹੀਨੇ ਦੀ ਸ਼ੁਰੂਆਤੀ ਹੋਣ ਵਿਚ ਕੁਝ ਘੰਟੇ ਬਾਕੀ ਹਨ ਪਰ ਅੱਜ ਸਵੇਰੇ ਤੋਂ ਠੰਡ ਨੇ ਪੂਰੀ ਤਰ੍ਹਾਂ ਲੋਕਾਂ ਨੂੰ ਠਾਰ ਕੇ ਰੱਖਿਆ ਹੋਇਆ ਹੈ ਜਿਸ ਤਹਿਤ ਇਸ ਸਰਹੱਦੀ ਖੇਤਰ ਅੰਦਰ ਵੀ ਧੁੰਦ ਅਤੇ ਠਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਠੰਡ ਹੱਦ ਤੋਂ ਵੱਧ ਪੈ ਰਹੀ ਹੈ, ਜਿਸ ਕਾਰਨ ਬਜ਼ੁਰਗ ਛੋਟੇ ਬੱਚਿਆਂ ਸਮੇਤ ਆਮ ਲੋਕ ਇਸ ਅੱਤ ਦੀ ਠੰਡ ਵਿੱਚ ਅੱਗ ਦੇ ਸਹਾਰੇ ਸਮਾਂ ਘੱਟ ਰਹੇ ਹਨ । ਜੇਕਰ ਗੱਲ ਕੀਤੀ ਜਾਵੇ ਤਾਂ ਸਰਹੱਦ ਦੇ ਨੇੜੇ ਇਲਾਕੇ ਅੰਦਰ ਸ਼ਾਮ ਹੁੰਦਿਆਂ ਸਾਰ ਹੀ ਧੁੰਦ ਕਾਫੀ ਸੰਘਣੇ ਰੂਪ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਨਰਾਇਣ ਸਿੰਘ ਚੌੜਾ 'ਤੇ SGPC ਦਾ U-turn, ਪੰਥ 'ਚੋਂ ਛੇਕਣ ਦਾ ਮਤਾ ਲਿਆ ਵਾਪਸ
ਸਰਹੱਦੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਦਿਨ ਧੁੰਦ ਦੀ ਲਪੇਟ ਵਿਚ ਦਿਖਾਈ ਦੇ ਰਿਹਾ ਹੈ, ਬਹੁਤੇ ਲੋਕ ਅੱਗ ਦੇ ਸਹਾਰਾ ਲੈ ਕੇ ਠੰਡ ਤੋਂ ਬਚ ਰਹੇ ਹਨ। ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ ਦੌਰਾਨ ਮੈਦਾਨੀ ਇਲਾਕਿਆਂ ਦੇ ਤਾਪਮਾਨ ’ਚ ਆਈ ਭਾਰੀ ਗਿਰਵਾਟ ਨਾਲ ਸਰਦੀ ਵਧ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਠੰਡ ਦੇ ਕਹਿਰ ਤੋਂ ਬਚਣ ਲਈ ਵੱਖ-ਵੱਖ ਢੰਗ ਅਪਣਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਦਕਿ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਸੀਤ ਲਹਿਰ ਕਾਰਨ ਓਰੇਂਜ ਅਲਰਟ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਜ਼ਿਕਰਯੋਗ ਹੈ ਕਿ ਸ਼ੁਰੂ ਹੋਈ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੜਾਕੇ ਦੀ ਪੈ ਰਹੀ ਠੰਡ ਨਾਲ ਵਪਾਰ ’ਤੇ ਵੀ ਮਾੜਾ ਅਸਰ ਪੈਣ ਲੱਗ ਪਿਆ ਹੈ। ਬਾਰਿਸ਼ ਹੋਣ ਤੋਂ ਬਾਅਦ ਲਗਾਤਾਰ ਠੰਡ ਨੇ ਆਪਣਾ ਜ਼ੋਰ ਫੜ ਲਿਆ ਹੈ, ਜਿਸ ਕਾਰਨ ਆਮ ਲੋਕਾਂ ਸਮੇਤ ਬਜ਼ੁਰਗਾਂ, ਬੱਚਿਆਂ ਲਈ ਵੱਡੀ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਇਸੇ ਨਾਲ ਹੀ ਇਸ ਠੰਡ ਦਾ ਪਸ਼ੂਆਂ 'ਤੇ ਵੀ ਅਸਰ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਪਸ਼ੂਆਂ ਦੇ ਦੁੱਧ ਦੇਣ ਵਿਚ ਭਾਰੀ ਗਿਰਵਾਟ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ-SGPC ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਿਆ ਅਹਿਮ ਫੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8