ਦੀਨਾਨਗਰ ਪੁਲਸ ਵੱਲੋਂ ਹਸਪਤਾਲ ''ਚੋ ਚੋਰੀ ਕਰਨ ਵਾਲੇ ਚੋਰਾਂ ਨੂੰ 24 ਘੰਟਿਆਂ ''ਚ ਕੀਤਾ ਕਾਬੂ
Friday, Jan 10, 2025 - 03:01 PM (IST)
ਦੀਨਾਨਗਰ(ਗੋਰਾਇਆ)- ਬੀਤੇ ਦਿਨੀਂ ਦੀਨਾਨਗਰ ਤੋਂ ਬਹਿਰਾਮਪੁਰ ਰੋਡ 'ਤੇ ਸਥਿਤ ਇਕ ਹਸਪਤਾਲ 'ਚੋਂ ਇਕ ਚੋਰ ਨਕਦੀ ਸਮੇਤ ਭਾਰੀ ਮਾਤਰਾ 'ਚ ਸਾਮਾਨ ਲੈ ਕੇ ਰਫੂ ਚੱਕਰ ਹੋ ਗਿਆ ਸੀ ਜਿਸ ਦੀ ਸਾਰੀ ਘਟਨਾ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਇਸ ਫੁਟੇਜ ਦੇ ਅਧਾਰ 'ਤੇ ਪੁਲਸ ਵੱਲੋਂ 24 ਘੰਟੇ ਅੰਦਰ ਚੋਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਹੋਈ ਸ਼ਿਕਾਇਤ ਵਿੱਚ ਹਸਪਤਾਲ ਦੇ ਮਾਲਕ ਡਾ.ਵਿਜੇ ਕੁਮਾਰ ਪੁੱਤਰ ਬੂਈ ਲਾਲ ਵਾਸੀ ਬਹਿਰਾਮਪੁਰ ਰੋਡ ਦੀਨਾਨਗਰ ਨੇ ਬਿਆਨ ਕੀਤਾ ਕਿ ਰੋਜ਼ ਦੀ ਤਰ੍ਹਾਂ ਹਸਪਤਾਲ ਬੰਦ ਕਰਕੇ ਤਾਲਾ ਲਗਾ ਕੇ ਆਪਣੇ ਘਰ ਚਲਾ ਗਿਆ ਜਦ ਸਵੇਰੇ ਆ ਕੇ ਦੇਖਿਆ ਤਾਂ ਹਸਪਤਾਲ ਦੇ ਅੰਦਰ ਸਾਮਾਨ ਖਿਲਾਰਾ ਪਿਆ ਸੀ ਅਤੇ ਕੈਬਿਨ ਵਿੱਚ ਲੱਗੀ ਐੱਲ.ਸੀ.ਡੀ. ਸਮੇਤ ਹੋਰ ਸਾਮਾਨ ਗਾਇਬ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ
ਉਨ੍ਹਾਂ ਦੱਸਿਆ ਕਿ ਚੋਰ ਵੱਲੋਂ ਹਸਪਤਾਲ ਦੀ ਬਾਹਰ ਵਾਲੀ ਕੰਧ 'ਤੇ ਲੱਗੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਗਈ ਸੀ ਜਿਸ ਉਪਰੰਤ ਪੁਲਸ ਵੱਲੋਂ ਜਾਂਚ ਪੜਤਾਲ ਕਰਨ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮੁਤਲਾਨ ਸ਼ਾਹ ਪੁੱਤਰ ਮਤਲੂਫ ਸ਼ਾਹ ਵਾਸੀ ਰਸੂਲਪੁਰ ਅਤੇ ਜੁਗਨੂੰ ਵਾਸੀ ਆਵਾਂਖੀ ਗੇਟ ਨੂੰ ਐੱਲ.ਸੀ.ਡੀ. ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8