ਬਾਰ ਐਸੋਸੀਏਸ਼ਨ ਚੋਣ ਸਬੰਧੀ ਉਮੀਦਵਾਰਾਂ ਦੀ ਸੂਚੀ ਜਾਰੀ

Sunday, Mar 31, 2019 - 04:51 AM (IST)

ਬਾਰ ਐਸੋਸੀਏਸ਼ਨ ਚੋਣ ਸਬੰਧੀ ਉਮੀਦਵਾਰਾਂ ਦੀ ਸੂਚੀ ਜਾਰੀ
ਗੁਰਦਾਸਪੁਰ (ਬੇਰੀ)-5 ਅਪ੍ਰੈਲ ਨੂੰ ਹੋਣ ਜਾ ਰਹੀ ਬਾਰ ਐਸੋਸੀਏਸ਼ਨ ਬਟਾਲਾ ਦੀ ਚੋਣ ਸਬੰਧੀ ਉਮੀਦਵਾਰਾਂ ਦੀ ਸੂਚੀ ਅੱਜ ਚੋਣ ਕਮੇਟੀ ਦੇ ਚੇਅਰਮੈਨ ਬਿਕਰਮਜੀਤ ਸਿੰਘ ਸਿੰਬਲ ਤੇ ਆਰ. ਕੇ. ਮਹੰਤ ਵਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਪ੍ਰਧਾਨ ਦੀ ਚੋਣ ਲਈ ਤਿੰਨ ਉਮੀਦਵਾਰ ਬਿਕਰਮਜੀਤ ਸਿੰਘ, ਸਤਿੰਦਰਪਾਲ ਸਿੰਘ ਤੇ ਗੁਰਦੀਪ ਸਿੰਘ ਮੈਦਾਨ ਵਿਚ ਹਨ ਜਦਕਿ ਮੀਤ ਪ੍ਰਧਾਨ ਦੀ ਚੋਣ ਲਈ ਅਮਨਦੀਪ ਸਿੰਘ ਉੱਦੋਕੇ ਤੇ ਮੁਨੀਸ਼ ਓਹਰੀ ਮੈਦਾਨ ’ਚ ਹਨ। ਓਧਰ ਸਕੱਤਰ ਦੇ ਅਹੁਦੇ ਲਈ ਦੀਪਕ ਸ਼ਰਮਾ ਤੇ ਮਨਜੀਤ ਸਿੰਘ ਖਡ਼੍ਹੇ ਹਨ। ਚੋਣ ਕਮੇਟੀ ਦੇ ਚੇਅਰਮੈਨ ਬਿਕਰਮਜੀਤ ਸਿੰਘ ਸਿੰਬਲ ਨੇ ਅੱਗੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਕੁਝ ਹੋਰਨਾਂ ਅਹੁਦਿਆਂ ’ਤੇ ਅਰੁਣ ਸ਼ਰਮਾ ਨੂੰ ਫਾਈਨਾਂਸ ਸਕੱਤਰ, ਗੁਰਦੀਪ ਸਿੰਘ ਘੁੰਮਣ ਜੁਆਇੰਟ ਸਕੱਤਰ, ਸ਼ਬਨਮ ਬਾਲਾ ਕਾਰਜਕਾਰੀ ਮੈਂਬਰ, ਰਾਜਬੀਰ ਸਿੰਘ ਹੰਸਪਾਲ ਕਾਰਜਕਾਰੀ ਮੈਂਬਰ, ਸੰਦੀਪ ਕੁਮਾਰ ਕਾਰਜਕਾਰੀ ਮੈਂਬਰ ਤੇ ਪਰਮਪਾਲ ਸਿੰਘ ਸਿੰਬਲ ਕਾਰਜਕਾਰੀ ਮੈਂਬਰ ਨਿਰਵਿਰੋਧ ਚੁਣੇ ਗਏ ਹਨ।

Related News