17 ਲੱਖ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖਿਲਾਫ਼ ਕੇਸ ਦਰਜ
Monday, Dec 30, 2024 - 06:10 PM (IST)
ਬਟਾਲਾ (ਸਾਹਿਲ, ਯੋਗੀ)- 17 ਲੱਖ ਦੀ ਠੱਗੀ ਮਾਰਨ ਵਾਲੇ ਬਟਾਲਾ ਦੇ ਇਕ ਟ੍ਰੈਵਲ ਏਜੰਟ ਖਿਲਾਫ ਥਾਣਾ ਸਦਰ ਅੰਮ੍ਰਿਤਸਰ ਦੀ ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਮਿਸ਼ਨਰ ਆਫ ਪੁਲਸ ਅੰਮ੍ਰਿਤਸਰ ਨੂੰ ਦਿੱਤੀ ਦਰਖਾਸਤ ’ਚ ਦਰਖਾਸਤਕਰਤਾ ਕਮਲਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਟੰਡਨ ਨਗਰ, ਵਿਜੈ ਨਗਰ ਬਟਾਲਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਮੇਰਾ ਲੜਕਾ ਅਨਮੋਲ ਸਿੰਘ ਜੋ ਕਿ 12ਵੀਂ ਪਾਸ ਹੈ ਅਤੇ ਵਿਦੇਸ਼ ਜਾਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਸਾਨੂੰ ਸਾਡੇ ਇਕ ਜਾਣਕਾਰ ਨੇ ਆਈਲੈੱਟਸ ਸੈਂਟਰ ਚਲਾਉਂਦੇ ਵਿਅਕਤੀ ਸੁਰਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਕਾਹਨੂੰਵਾਨ ਰੋਡ ਪਿੰਕ ਸਿਟੀ ਬਟਾਲਾ ਬਾਰੇ ਦੱਸਿਆ। ਇਸ ਦੇ ਬਾਅਦ ਮੈਂ ਤੇ ਮੇਰਾ ਪਤੀ ਦੋਵੇਂ ਉਕਤ ਏਜੰਟ ਨੂੰ ਮਿਲੇ ਤਾਂ ਇਸ ਨੇ ਸਾਨੂੰ ਸਬਜ਼ਬਾਗ ਦਿਖਾਉਂਦਿਆਂ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਸਾਡੇ ਲੜਕੇ ਅਨਮੋਲ ਸਿੰਘ ਦੇ ਆਈਲੈੱਟਸ ਵਿਚੋਂ 7 ਬੈਂਡ ਦਿਵਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ 25 ਲੱਖ ਰੁਪਏ ਹੋਰ ਲੈ ਕੇ ਤੁਹਾਡੇ ਲੜਕੇ ਨੂੰ ਕੈਨੇਡਾ ਭੇਜ ਦੇਵੇਗਾ, ਜਿਸ ’ਤੇ ਉਕਤ ਏਜੰਟ ਨੇ ਡੇਢ ਲੱਖ ਰੁਪਏ ਐਡਵਾਂਸ ਲਏ ਅਤੇ ਬਾਕੀ ਵੱਖ-ਵੱਖ ਤਾਰੀਕਾਂ ਨੂੰ ਸਾਡੇ ਕੋਲੋਂ ਕੁਲ 20 ਲੱਖ ਰੁਪਏ ਲੈ ਲਏ ਪਰ ਬਾਅਦ ਵਿਚ ਏਜੰਟ ਸੁਰਿੰਦਰ ਸਿੰਘ ਨੇ ਨਾ ਤਾਂ ਸਾਡੇ ਲੜਕੇ ਅਨਮੋਲ ਸਿੰਘ ਦਾ ਟੋਫਲ ਦਾ ਰਿਜ਼ਲਟ ਦਿੱਤਾ ਤੇ ਨਾ ਹੀ ਕੈਨੇਡਾ ਭੇਜਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਇਸ ਤੋਂ ਬਾਅਦ ਉਕਤ ਕੋਲੋਂ ਜਦੋਂ ਅਸੀਂ ਵਾਰ-ਵਾਰ ਪੈਸੇ ਵਾਪਸ ਮੰਗੇ ਤਾਂ ਇਸ ਨੇ ਸਾਨੂੰ ਥੋੜ੍ਹੇ ਥੋੜ੍ਹੇ ਕਰਕੇ ਸਿਰਫ 3 ਲੱਖ ਰੁਪਏ ਵਾਪਸ ਮੋੜ ਦਿੱਤੇ ਪਰ ਬਾਕੀ ਰਹਿੰਦਾ 17 ਲੱਖ ਰੁਪਇਆ ਨਹੀਂ ਦਿੱਤਾ ਅਤੇ ਅਜਿਹਾ ਕਰਕੇ ਉਕਤ ਏਜੰਟ ਵੱਲੋਂ ਸਾਡੇ ਨਾਲ 17 ਲੱਖ ਰੁਪਏ ਦੀ ਠੱਗੀ ਮਾਰੀ ਗਈ ਗਈ ਹੈ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਦੀ ਐਂਟੀਹਿਊਮਨ ਟ੍ਰੈਫਕਿੰਗ ਯੂਨਿਟ ਅੰਮ੍ਰਿਤਸਰ ਸ਼ਹਿਰੀ ਦੇ ਇੰਚਾਰਜ ਏ. ਐੱਸ. ਆਈ. ਜਗਦੀਪ ਸਿੰਘ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਥਾਣਾ ਸਦਰ ਅੰਮ੍ਰਿਤਸਰ ਵਿਚ ਏਜੰਟ ਸੁਰਿੰਦਰ ਸਿੰਘ ਵਿਰੁੱਧ ਧੋਖਾ ਦੇਹੀ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8