ਸਕੂਲ ਦੀ ਵੈਨ ਨਾਲ ਹੋ ਗਿਆ ਭਿਆਨਕ ਹਾਦਸਾ, ਸ਼ੀਸ਼ਾ ਤੋੜ ਕੇ ਕੱਢਣਾ ਪਿਆ ਬੱਚੇ ਨੂੰ ਬਾਹਰ
Thursday, Jan 09, 2025 - 07:58 PM (IST)
ਦੀਨਾਨਗਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸਰਹੱਦੀ ਕਸਬਾ ਦੋਰਾਂਗਲਾ ਦੇ ਨਜ਼ਦੀਕ ਪਿੰਡ ਸੰਘੋਰ ਵਿੱਚ ਦੀਨਾਨਗਰ ਤੋਂ ਦੋਰਾਂਗਲਾ ਜਾ ਰਹੀ ਇੱਕ ਨਿੱਜੀ ਸਕੂਲ ਦੀ ਵੈਨ ਬੇਕਾਬੂ ਹੋ ਕੇ ਅਚਾਨਕ ਇੱਕ ਘਰ ਦੀ ਦੀਵਾਰ ਦੇ ਨਾਲ ਟਕਰਾ ਕੇ ਦੁਕਾਨ ਵਿੱਚ ਜਾ ਵੜੀ ਜਿਸ ਕਾਰਨ ਦੁਕਾਨ ਦਾ ਕਾਫ਼ੀ ਨੁਕਸਾਨ ਹੋ ਗਿਆ।
ਹਾਲਾਂਕਿ ਗਨੀਮਤ ਇਹ ਰਹੀ ਕਿ ਜਿਸ ਵੇਲੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਤਾਂ ਵੈਨ 'ਚ ਸਿਰਫ਼ ਇੱਕ ਹੀ ਬੱਚਾ ਵਿੱਚ ਸਵਾਰ ਸੀ ਜੋ ਕਿ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਇਸ ਮਾਮਲੇ ਬਾਰੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਵੈਨ ਅਚਾਨਕ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ- ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
ਉਸ ਨੇ ਅੱਗੇ ਦੱਸਿਆ ਕਿ ਬੇਕਾਬੂ ਹੋ ਕੇ ਪਹਿਲਾਂ ਤਾਂ ਉਹ ਉਨ੍ਹਾਂ ਦੇ ਘਰ ਦੀ ਦੀਵਾਰ 'ਚ ਜਾ ਵੱਜੀ ਅਤੇ ਉਸ ਤੋਂ ਬਾਅਦ ਦੁਕਾਨ ਦੇ ਸ਼ਟਰ ਦੇ ਨਾਲ ਟਕਰਾ ਗਈ, ਜਿਸ ਕਾਰਨ ਦੁਕਾਨ ਦਾ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ।
ਮੌਕੇ 'ਤੇ ਇੱਕ ਮੌਜੂਦ ਨੌਜਵਾਨ ਨੇ ਦੱਸਿਆ ਕਿ ਵੈਨ ਦੇ ਵਿੱਚ ਬੈਠੇ ਬੱਚੇ ਨੂੰ ਹਾਦਸੇ ਮਗਰੋਂ ਵੈਨ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪਰ ਵੈਨ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e