ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
Friday, May 22, 2020 - 04:51 PM (IST)
ਗੁਰਦਾਸਪੁਰ (ਹਰਮਨ) : ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪਿੰਡ ਦਲੇਰਪੁਰ ਖੇੜਾ 'ਚ ਪਰਿਵਾਰਕ ਕਲੇਸ਼ ਦੇ ਚੱਲਦਿਆਂ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਦੇ ਭਰਾ ਵਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੀ ਪਤਨੀ ਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜਿਸ ਔਰਤ ਕਰਕੇ ਸਬ-ਇੰਸਪੈਕਟਰ ਦਾ ਨਿਕਲਿਆ ਜਲੂਸ, ਉਸ ਨੇ ਦੱਸਿਆ ਧਰਮ ਦਾ ਭਰਾ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਲੇਰਪੁਰ ਖੇੜਾ ਵਿਖੇ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਹੈ। ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਮ੍ਰਿਤਕ ਦੀ ਪਛਾਣ ਅਤੁਲ ਕੁਮਾਰ ਵਾਸੀ ਦਲੇਰਪੁਰ ਖੇੜਾ ਵਜੋਂ ਹੋਈ।
ਇਹ ਵੀ ਪੜ੍ਹੋ : ਡਾਕਟਰ ਕਾਰ 'ਚ ਹੀ ਚਲਾਉਂਦਾ ਸੀ ਗੋਰਖ ਧੰਦਾ, ਸਿਹਤ ਵਿਭਾਗ ਨੇ ਰੰਗੇ ਹੱਥੀਂ ਕੀਤਾ ਕਾਬੂ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਅਸ਼ੋਕ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਅਤੁਲ ਕੁਮਾਰ ਦਾ ਵਿਆਹ 15 ਮਾਰਚ 2009 ਨੂੰ ਸਰਬਜੀਤ ਕੌਰ ਪੁੱਤਰ ਰਮੇਸ਼ ਕੁਮਾਰ ਵਾਸੀ ਕਾਜੀਚੱਕ ਦੋਦਵਾਂ ਨਾਲ ਹੋਇਆ ਸੀ। ਪਤੀ-ਪਤਨੀ ਵਿਚਕਾਰ ਝਗੜਾ ਰਹਿੰਦਾ ਸੀ। ਅਤੁਲ ਦੀ ਸੱਸ ਜਗੀਰ ਕੌਰ ਵੀ ਉਸ ਦਾ ਘਰ ਨਹੀਂ ਵੱਸਣ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸ ਦੇ ਭਰਾ ਦੀ ਪਤਨੀ ਅਤੁਲ ਕੋਲੋਂ ਆਪਣੀ ਮਾਂ ਨੂੰ ਦੇਣ ਲਈ ਡੇਢ ਲੱਖ ਰੁਪਏ ਦੀ ਮੰਗ ਕਰਦੀ ਸੀ। ਅਤੁਲ ਨੇ ਆਪਣੀ ਪਤਨੀ ਤੇ ਸੱਸ ਤੋਂ ਦੁਖੀ ਹੋ ਕੇ 20/21 ਮਈ ਦੀ ਦਰਮਿਆਨੀ ਰਾਤ ਨੂੰ ਖੇਤਾਂ 'ਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਮੁਖੀ ਨੇ ਦੱਸਿਆ ਕਿ ਬਿਆਨਾਂ ਦੇ ਅਧਾਰ 'ਤੇ ਪੁਲਸ ਨੇ ਸਰਬਜੀਤ ਕੌਰ ਅਤੇ ਜਗੀਰ ਕੌਰ ਖਿਲਾਫ ਧਾਰਾ 306, 34 ਤਹਿਤ ਮਾਮਲਾ ਦਰਜ ਕਰ ਕੇ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖਬਰ, ਫਰੀਦਕੋਟ 'ਚ ਦੇਸ਼ ਦੀ ਪਹਿਲੀ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ ਦਾ ਉਦਘਾਟਨ