ਕੁਵੈਤ ਫਸੀ ਪਤਨੀ ਦੇ ਇੰਤਜ਼ਾਰ ''ਚ ਪਤੀ ਦੀ ਹੋਈ ਮੌਤ (ਵੀਡੀਓ)

Thursday, Jun 20, 2019 - 09:22 AM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਵੀਨਾ ਆਪਣੇ ਪਰਿਵਾਰ 'ਤੇ ਚੜ੍ਹੇ ਕਰਜ਼ੇ ਨੂੰ ਲਾਉਣ ਲਈ ਇਕ ਸਾਲ ਪਹਿਲਾਂ ਕੁਵੈਤ ਗਈ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਜੋ ਸੁਪਨੇ ਉਸਨੇ ਸੰਜੋਏ ਨੇ ਉਹ ਚੱਕਨਾਚੂਰ ਹੋ ਜਾਣਗੇ। ਵਿਦੇਸ਼ੀ ਧਰਤੀ 'ਤੇ ਹਾਊਸ ਕੀਪਿੰਗ ਦਾ ਕੰਮ ਕਰਨ ਗਈ ਵੀਨਾ ਉਥੇ ਫਸ ਗਈ ਹੈ ਜਦਕਿ ਪਿੱਛੇ ਪਤਨੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਪਤੀ ਦੀ ਮੌਤ ਹੋ ਗਈ ਹੈ। ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਤੇ ਮਾਂ ਸੱਤ ਸਮੁੰਦਰਾਂ ਪਾਰ ਤਸ਼ੱਦਦ ਚੱਲ ਰਹੀ ਹੈ। ਘਰ 'ਚ ਇਕੱਲੇ ਰਹਿ ਰਹੇ ਬੱਚਿਆਂ ਨੇ ਆਪਣੀ ਮਾਂ ਦੀ ਵਤਨ ਵਾਪਸੀ ਦੀ ਸਰਕਾਰ ਅੱਗੇ ਗੁਹਾਰ ਲਗਾਈ ਹੈ। 

ਮਾਂ ਦਾ ਰਾਹ ਦੇਖ ਰਹੇ ਬੱਚੇ ਵਿਦੇਸ਼ ਮੰਤਰਾਲੇ ਗਏ ਤੇ ਕਈ  ਨੇਤਾਵਾਂ ਨੂੰ ਵੀ ਮਿਲੇ ਪਰ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜ੍ਹੀ। ਮਾਂ ਦੀ ਉਡੀਕ ਕਰ ਰਹੇ ਇਨ੍ਹਾਂ ਬੱਚਿਆਂ ਨੇ ਏਜੰਟ ਖਿਲਾਫ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਹੈ। 

ਇਨ੍ਹਾਂ ਮਾਸੂਮ ਬਚਿਆਂ ਦਾ ਪਿਤਾ ਇਸ ਦੁਨੀਆਂ 'ਚ ਨਹੀਂ ਰਿਹਾ। ਇਨ੍ਹਾਂ ਦਾ ਜੇਕਰ ਕੋਈ ਸਹਾਰਾ ਹੈ ਤਾਂ ਉਹ ਮਾਂ ਹੈ, ਜੋ 7 ਸਮੁੰਦਰਾਂ ਪਾਰ ਫਸੀ ਹੋਈ ਹੈ। ਇਹ ਬੱਚੇ ਬੱਸ ਇਹੀ ਚਾਹੁੰਦੇ ਨੇ ਕਿ ਉਨ੍ਹਾਂ ਦੀ ਮਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ। 


author

Baljeet Kaur

Content Editor

Related News