ਗੁਰਦਾਸਪੁਰ : ਮਾਂ ''ਤੇ ਹਮਲਾ ਕਰ ਕੇ ਦੋ ਬੱਚੇ ਕੀਤੇ ਅਗਵਾ
Thursday, Dec 19, 2019 - 10:19 AM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪੁਰਾਣਾ ਸ਼ਾਨਾਂ ਦੇ ਅਧੀਨ ਆਉਂਦੇ ਪਿੰਡ ਨੰਗਲ 'ਚ ਇਕ ਔਰਤ ਕੋਲੋਂ ਕੁਝ ਕਾਰ ਸਵਾਰ ਵਿਅਕਤੀ ਉਸ ਦੇ ਦੋ ਬੱਚੇ ਖੋਹ ਕੇ ਫਰਾਰ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੰਦੀਪ ਕੌਰ ਆਪਣੇ ਪੁੱਤਰ ਮਨਜੋਤ ਸਿੰਘ (9) ਅਤੇ ਮਨਵੀਰ ਸਿੰਘ (6) ਨੂੰ ਸਕੂਲ ਛੱਡਣ ਲਈ ਆਪਣੇ ਪਿੰਡ ਨੰਗਲ ਤੋਂ ਪੁਰਾਣਾ ਸ਼ਾਨਾਂ ਜਾ ਰਹੀ ਸੀ ਕਿ ਰਸਤੇ 'ਚ ਇਨੋਵਾ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਕੇ ਪਹਿਲਾਂ ਤਾਂ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਦੇ ਦੋਨੋਂ ਬੱਚੇ ਜ਼ਬਰਦਸਤੀ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।