ਗੁਰਦਾਸਪੁਰ: ਕਾਹਨੂੰਵਾਨ ਰੇਲਵੇ ਫਾਟਕ ਨੇੜੇ ਰੇਲ ਗੱਡੀ ਅੱਗੇ ਛਲਾਂਗ ਲਗਾ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਹੋਏ ਟੁਕੜੇ

Saturday, Jul 02, 2022 - 12:13 PM (IST)

ਗੁਰਦਾਸਪੁਰ: ਕਾਹਨੂੰਵਾਨ ਰੇਲਵੇ ਫਾਟਕ ਨੇੜੇ ਰੇਲ ਗੱਡੀ ਅੱਗੇ ਛਲਾਂਗ ਲਗਾ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਹੋਏ ਟੁਕੜੇ

ਗੁਰਦਾਸਪੁਰ (ਜੀਤ ਮਠਾਰੂ, ਹੇਮੰਤ, ਗੁਰਪ੍ਰੀਤ) - ਕਾਹਨੂੰਵਾਨ ਰੋਡ ਰੇਲਵੇ ਫਾਟਕ ਨੇੜੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੈਸੰਜਰ ਰੇਲ ਗੱਡੀ ਅੱਗੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਛਲਾਂਗ ਲਗਾ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਰੇਲ ਗੱਡੀ ਨਾਲ ਟਕਰਾਉਣ ’ਤੇ ਸਰੀਰ ਦੇ ਟੁਕੜੇ-ਟਕੜੇ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਜੀ.ਆਰ.ਪੀ. ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਦੇ ਏ.ਐੱਸ.ਆਈ. ਰਵੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਹਨੂੰਵਾਨ ਫਾਟਕ ਤੋਂ ਕੁਝ ਦੂਰੀ ’ਤੇ ਇੱਕ ਵਿਅਕਤੀ ਨੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪਸੈਂਜਰ ਰੇਲ ਗੱਡੀ ਅੱਗੇ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਵਿਅਕਤੀ ਟੁਕੜੇ ਹੋ ਚੁੱਕੇ ਸਨ ਅਤੇ ਪਛਾਣਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੁਲਸ ਅਨੁਸਾਰ ਜਿਸ ਤਰ੍ਹਾਂ ਵਿਅਕਤੀ ਦੇ ਕੱਪੜੇ ਮਿਲੇ ਹਨ ਅਤੇ ਉਸ ਦੀ ਜੇਬ ਵਿਚੋਂ 10-10 ਰੁਪਏ ਦੇ ਨੋਟ ਮਿਲੇ ਹਨ, ਉਸ ਤੋਂ ਲੱਗਦਾ ਹੈ ਕਿ ਇਹ ਵਿਅਕਤੀ ਕੋਈ ਮੰਗਣ ਵਾਲਾ ਸੀ, ਜਿਸ ਦੀ ਉਮਰ 60 ਤੋਂ 65 ਸਾਲ ਦੇ ਕਰੀਬ ਹੈ।


author

rajwinder kaur

Content Editor

Related News