ਸਾਊਦੀ ਅਰਬ ''ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ ''ਚ ਆ ਜਾਣਗੇ ਹੰਝੂ
Saturday, Oct 24, 2020 - 09:26 AM (IST)
ਗੁਰਦਾਸਪੁਰ (ਜ. ਬ.)- ਪੰਜਾਬ ਦੇ ਲੱਖਾਂ ਨੌਜਵਾਨ ਵਿਦੇਸ਼ਾਂ 'ਚ ਉੱਜਵਲ ਭਵਿੱਖ ਅਤੇ ਵਧੀਆ ਰੁਜ਼ਗਾਰ ਲਈ ਹਰ ਸਾਲ ਜਾਂਦੇ ਹਨ ਪਰ ਕੁਝ ਨੌਜਵਾਨ ਕੁਝ ਠੱਗ ਏਜੰਟਾਂ ਅਤੇ ਫਰਜ਼ੀ ਕੰਪਨੀਆਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਵਿਚ ਬੰਧੂਆ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਇਕ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਭੂਸ਼ਾਂ ਦੇ ਨੌਜਵਾਨ 11 ਮਹੀਨਿਆਂ ਬਾਅਦ ਬੰਧੂਆ ਮਜ਼ਦੂਰੀ ਕਰਕੇ ਖਾਲੀ ਹੱਥ ਘਰ ਪਰਤਣ ਦੇ ਰੂਪ 'ਚ ਸਾਹਮਣੇ ਆਇਆ ਹੈ। ਅੱਜ ਆਪਣੇ ਘਰ ਵਿਚ ਬੜੇ ਹੀ ਦੁੱਖ ਭਰੇ ਅੰਦਾਜ਼ ਵਿਚ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ 2019 ਨਵੰਬਰ ਮਹੀਨੇ ਵਿਚ ਆਪਣੇ ਨੇੜਲੇ ਪਿੰਡ ਜਾਗੋਵਾਲ ਬੇਟ ਦੇ ਇਕ ਏਜੰਟ ਰਾਹੀਂ ਡੇਢ ਲੱਖ ਰੁਪਏ ਦੇ ਕੇ ਡਰਾਇਵਰੀ ਵੀਜ਼ੇ ਲਈ ਸਾਊਦੀ ਅਰਬ ਗਿਆ ਸੀ। ਉਸ ਨੇ ਦੱਸਿਆ ਕਿ ਇਹ ਏਜੰਟ ਵੱਲੋਂ ਦੱਸੀ ਕੰਪਨੀ ਦੀ ਥਾਂ ਉਸ ਨੂੰ ਇਕ ਸਾਊਦੀ ਅਰਬ ਤੇ ਸ਼ੇਖ ਕੋਲ ਬੰਧੂਆ ਮਜ਼ਦੂਰੀ ਲਈ ਭੇਜ ਦਿੱਤਾ ਗਿਆ। ਏਜੰਟ ਨੇ ਉਸ ਨੂੰ 1500 ਰਿਆਲ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਡਰਾਈਵਰੀ ਦੀ ਥਾਂ ਉਸ ਸਾਊਦੀ ਅਰਬ ਵਿਚ ਸ਼ੇਖ ਦੀ ਮਜ਼ਦੂਰੀ ਕਰਨੀ ਪਈ। ਜਿਸ ਵਿਚ 11 ਮਹੀਨਿਆਂ 'ਚ ਉਸ ਨੂੰ ਕੇਵਲ ਇਕ ਹੀ ਤਨਖਾਹ ਕੇਵਲ 1200 ਰਿਆਲ ਹੀ ਦਿੱਤੀ।
ਇਹ ਵੀ ਪੜ੍ਹੋ : ਸਿੱਧੂ ਨੂੰ ਲੈ ਕੇ ਕੈਪਟਨ ਦੇ ਤੇਵਰ ਪਏ ਨਰਮ
ਉਨ੍ਹਾਂ ਦੱਸਿਆ ਕਿ ਆਪਣੇ ਨਾਲ ਹੋਈ ਠੱਗੀ ਦੀ ਉਸ ਦੇ ਪਰਿਵਾਰ ਨੂੰ ਕਹਾਣੀ ਦੱਸੀ। ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਲਿਖਤੀ ਤੌਰ 'ਤੇ ਐੱਸ. ਐੱਸ. ਪੀ ਗੁਰਦਾਸਪੁਰ ਅਤੇ ਥਾਣਾ ਭੈਣੀ ਮੀਆਂ ਖਾਂ ਨੂੰ ਦਿੱਤੀ ਗਈ ਸੀ। ਇਸ ਦੌਰਾਨ ਡੀ. ਐੱਸ.ਪੀ ਰਾਜੇਸ਼ ਕੱਕੜ ਵੱਲੋਂ ਪੜ੍ਹਤਾਲ ਕਰਦੇ ਹੋਏ ਜਸਵੀਰ ਸਿੰਘ ਵਾਸੀ ਜਾਗੋਵਾਲ ਬੇਟ ਨੂੰ ਦੋਸ਼ੀ ਸਿਫਾਰਸ਼ ਕਰਦੇ ਹੋਏ ਜਸਬੀਰ ਸਿੰਘ ਖ਼ਿਲਾਫ਼ 420 ਦਾ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਜਿਸ ਉਪਰੰਤ 4 ਅਗਸਤ 2020 ਨੂੰ ਥਾਣਾ ਭੈਣੀ ਮੀਆਂ ਖਾਂ ਵਿਚ ਜਸਬੀਰ ਸਿੰਘ ਖਿਲਾਫ ਮਾਮਲਾ ਦਰਜ ਹੋ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਅਜੇ ਤੱਕ ਜਸਬੀਰ ਸਿੰਘ ਨੂੰ ਕਾਬੂ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ 'ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਸਬੰਧੀ ਜਦੋਂ ਥਾਣਾ ਮੁਖੀ ਭੈਣੀ ਮੀਆ ਖਾਂ ਦੇ ਸਤਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ਼ ਹੈ ਅਤੇ ਉਹ ਹਾਲ ਦੀ ਘੜੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ, ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਨੂੰ ਕਾਬੂ ਕਰ ਲਿਆ ਜਾਵੇਗਾ।