4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਕੀਤੀ ਹੱਤਿਆ

Saturday, Aug 17, 2019 - 05:20 PM (IST)

4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਕੀਤੀ ਹੱਤਿਆ

ਗੁਰਦਾਸਪੁਰ (ਵਿਨੋਦ) : ਇਨਸਾਨੀਅਤ ਦੀ ਗੱਲ ਕਰਨ ਵਾਲੇ ਪਾਕਿਸਤਾਨ 'ਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਇਕ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀਆਂ ਹੱਥਾਂ ਅਤੇ ਲੱਤਾਂ ਦੀਆਂ ਹੱਡੀਆਂ ਤੋੜ ਕੇ ਹੱਤਿਆ ਕਰ ਦਿੱਤੀ ਗਈ।

ਸਰਹੱਦ ਪਾਰ ਸੂਤਰਾਂ ਅਨੁਸਾਰ 11 ਅਗਸਤ ਨੂੰ ਮਰਦਾਨ ਦੀ ਇਕ ਚਾਰ ਸਾਲਾ ਲੜਕੀ ਲਾਪਤਾ ਹੋ ਗਈ। ਇਸ ਸਬੰਧੀ ਬੱਚੀ ਦੇ ਦਾਦੇ ਵਲੋਂ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਅੱਜ ਉਸ ਦੀ ਲਾਸ਼ ਇਕ ਗੰਨੇ ਦੇ ਖੇਤ ਤੋਂ ਬਹੁਤ ਬੁਰੀ ਹਾਲਤ 'ਚ ਮਿਲੀ ਅਤੇ ਉਸ ਦੇ ਸਰੀਰ 'ਤੇ ਕਈ ਖਰੋਚਾਂ ਦੇ ਨਿਸ਼ਾਨਾਂ ਦੇ ਨਾਲ-ਨਾਲ ਉਸ ਦੇ ਹੱਥਾਂ ਅਤੇ ਲੱਤਾਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਰਿਪੋਰਟ 'ਚ ਵੀ ਬੱਚੀ ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਹੋਈ।


author

Baljeet Kaur

Content Editor

Related News