ਜ਼ਬਰ-ਜਨਾਹ ਕੇਸ ''ਚ ਭਗੌੜਾ ਦੋਸ਼ੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ

Wednesday, Dec 19, 2018 - 04:34 PM (IST)

ਜ਼ਬਰ-ਜਨਾਹ ਕੇਸ ''ਚ ਭਗੌੜਾ ਦੋਸ਼ੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ

ਗੁਰਦਾਸਪੁਰ (ਵਿਨੋਦ) : ਜ਼ਬਰ-ਜਨਾਹ ਕੇਸ 'ਚ ਭਗੌੜੇ ਇਕ ਦੋਸ਼ੀ ਨੂੰ ਤਿੱਬੜ ਪੁਲਸ ਨੇ ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੱਬੜ ਪੁਲਸ ਸਟੇਸ਼ਨ ਇੰਚਾਰਜ਼ ਸ਼ਾਮ ਲਾਲ ਨੇ ਦੱਸਿਆ ਕਿ ਸਹਾਇਕ ਪੁਲਸ ਇੰਸਪੈਕਟਰ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਔਜਲਾ ਬਾਈਪਾਸ 'ਤੇ ਗਸ਼ਤ ਕਰ ਰਹੇ ਸੀ। ਇਸੇ ਦੌਰਾਨ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਜ਼ਬਰ-ਜਨਾਹ ਕੇਸ 'ਚ ਭਗੌੜਾ ਦੋਸ਼ੀ ਸੁਨੀਲ ਮਸੀਹ ਉਰਫ ਸੋਨੂੰ ਪੁੱਤਰ ਦਾਨਾ ਮਸੀਹ ਵਾਸੀ ਪਿੰਡ ਸ਼ਿਕਾਰ ਮਾਛੀਆ ਚੋਰੀ ਦੇ ਮੋਟਰਸਾਈਕਲ 'ਤੇ ਗੁਰਦਾਸਪੁਰ ਦੀ ਵਲੋਂ ਆ ਰਿਹਾ ਹੈ। ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਕੁਝ ਸਮੇਂ ਬਾਅਦ ਹੀ ਇਕ ਵਿਅਕਤੀ ਮੋਟਰਸਾਈਕਲ 'ਤੇ ਗੁਰਦਾਸਪੁਰ ਵਲੋਂ ਆਉਂਦਾ ਦਿਖਾਈ ਦਿੱਤਾ ਤਾਂ ਉਸ ਨੂੰ ਰੋਕ ਕੇ ਜਦ ਪੁੱਛਗਿਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਸੁਨੀਲ ਮਸੀਹ ਦੱਸੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਸ ਦੇ ਕੋਲ ਜੋ ਮੋਟਰਸਾਈਕਲ ਹੈ ਉਹ ਚੋਰੀ ਦਾ ਹੈ ਅਤੇ ਉਸ ਨੇ ਇਹ ਮੋਟਰਸਾਈਕਲ ਡੇਰਾ ਬਾਬਾ ਨਾਨਕ ਤੋਂ ਚੋਰੀ ਕੀਤਾ ਸੀ। ਉਕਤ ਦੋਸ਼ੀ ਨੇ ਇਹ ਵੀ ਮੰਨਿਆ ਕਿ ਉਸ ਦੇ ਵਿਰੁੱਧ ਜ਼ਬਰ-ਜਨਾਹ ਦਾ ਵੀ ਤਿੱਬੜ ਪੁਲਸ ਸਟੇਸ਼ਨ 'ਚ ਵੀ ਕੇਸ ਦਰਜ ਹੈ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਤੇ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜੋ ਦੋਸ਼ੀ ਨੇ ਵੱਖ-ਵੱਖ ਸਥਾਨਾਂ ਤੋਂ ਚੋਰੀ ਕੀਤੇ ਸੀ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News