ਨਾਬਾਲਗ ਚਚੇਰੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਗਰਭਵਤੀ ਹੋਣ ''ਤੇ ਹੋਇਆ ਖੁਲਾਸਾ

Monday, Mar 23, 2020 - 11:23 AM (IST)

ਨਾਬਾਲਗ ਚਚੇਰੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਗਰਭਵਤੀ ਹੋਣ ''ਤੇ ਹੋਇਆ ਖੁਲਾਸਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਜ਼ਿਲਾ ਹਰੀਪੁਰਾ ਪੁਲਸ ਨੇ ਇਕ ਅਜਿਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੇ ਚਾਚੇ ਦੀ ਨਾਬਾਲਗ ਲੜਕੀ ਨੂੰ ਗਰਭਵਤੀ ਬਣਾ ਦਿੱਤਾ। ਲੜਕੀ ਦੇ ਗਰਭਵਤੀ ਹੋਣ ਦਾ ਉਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ, ਜਦ ਉਹ ਅੱਠ ਮਹੀਨੇ ਦੀ ਗਰਭਵਤੀ ਹੋ ਗਈ ਹੈ।

ਇਹ ਵੀ ਪੜ੍ਹੋ : ਦਰਿੰਦਾ ਪਿਓ ਆਪਣੀਆਂ ਹੀ 2 ਧੀਆਂ ਦੀ ਘਰ 'ਚ ਲੁੱਟਦਾ ਰਿਹਾ ਇੱਜ਼ਤ

ਸਰਹੱਦ ਪਾਰ ਸੂਤਰਾਂ ਅਨੁਸਾਰ ਜ਼ਿਲਾ ਹਰੀਪੁਰਾ ਅਧੀਨ ਪਿੰਡ ਆਲੋਲੀ ਦੀ ਨਿਵਾਸੀ 17 ਸਾਲਾ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਾਇਆ ਕਿ ਲਗਭਗ ਇਕ ਸਾਲ ਪਹਿਲਾਂ ਜਦ ਉਸ ਦੀ ਵਿਧਵਾ ਮਾਂ ਖੇਤਾਂ 'ਚ ਬੱਕਰੀਆਂ ਚਾਰਨ ਲਈ ਗਈ ਹੋਈ ਸੀ ਤਾਂ ਉਹ ਘਰ 'ਚ ਇਕੱਲੀ ਸੀ। ਉਸ ਦੇ ਤਾਏ ਦਾ ਲੜਕਾ ਉਸ ਦੇ ਘਰ ਆਇਆ ਅਤੇ ਉਸ ਨੇ ਪਿਸਤੌਲ ਦੀ ਨੋਕ 'ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ' ਦੀ ਪਈ ਮਾਰ : ਤੜਕੇ 5 ਵਜੇ ਕਰਵਾਇਆ ਸਾਦਾ ਵਿਆਹ

ਪੀੜਤਾ ਨੇ ਦੱਸਿਆ ਕਿ ਉਸ ਦੇ ਬਾਅਦ ਉਸ ਦੇ ਤਾਏ ਦਾ ਲੜਕਾ ਅਕਸਰ ਉਸ ਦੇ ਘਰ ਆਉਦਾ ਰਹਿੰਦਾ ਅਤੇ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਬੀਤੇ ਦਿਨੀਂ ਜਦ ਉਸ ਦੀ ਸਿਹਤ ਖਰਾਬ ਹੋ ਗਈ ਤਾਂ ਉਸ ਦੀ ਮਾਂ ਉਸ ਨੂੰ ਪਿੰਡ ਦੇ ਡਾਕਟਰ ਦੇ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਦੱਸਿਆ ਕਿ ਉਹ ਲਗਭਗ ਅੱਠ ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦਾ ਹੁਣ ਗਰਭਪਾਤ ਨਹੀਂ ਹੋ ਸਕਦਾ। ਲੜਕੀ ਅਨੁਸਾਰ ਕੁਝ ਦਿਨ ਬਾਅਦ ਹੀ ਉਹ ਬੱਚੇ ਨੂੰ ਜਨਮ ਦੇਵੇਗੀ। ਪੁਲਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਪੀੜਤਾ ਦੇ ਸਕੇ ਤਾਏ ਦੇ ਲੜਕੇ ਰਸਤਮ ਹਨੀਫ ਦੇ ਖਿਲਾਫ ਧਾਰਾ 376, 506 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ। ਵਰਣਨਯੋਗ ਹੈ ਕਿ ਇਕ ਹਫ਼ਤੇ ਪਹਿਲਾਂ ਵੀ ਇਸੇ ਪੁਲਸ ਸਟੇਸ਼ਨ ਵਿਚ ਇਕ ਕੇਸ ਦਰਜ ਹੋਇਆ ਸੀ, ਜਿਸ ਵਿਚ ਸਕੇ ਭਰਾਵਾਂ ਨੇ ਆਪਣੀ ਛੋਟੀ ਭੈਣ ਨੂੰ ਗਰਭਵਤੀ ਕਰ ਦਿੱਤਾ ਸੀ, ਉਹ ਦੋਸ਼ੀ ਅਜੇ ਜੇਲ ਵਿਚ ਹੈ।

ਇਹ ਵੀ ਪੜ੍ਹੋ : ASI ਨੂੰ ਮਹਿਲਾ ਕਾਂਸਟੇਬਲ ਨਾਲ ਪਿਆਰ ਦਾ ਇਜ਼ਹਾਰ ਕਰਨਾ ਪਿਆ ਮਹਿੰਗਾ, ਹੋਈ ਖਾਤਿਰਦਾਰੀ


author

Baljeet Kaur

Content Editor

Related News