ASI ਹਰਜੀਤ ਸਿੰਘ ਕਤਲ ਮਾਮਲੇ 'ਚ ਵੱਡਾ ਖੁਲਾਸਾ; ਪਾਕਿ ਹੈਂਡਲਰ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Monday, Sep 21, 2026 - 07:47 AM (IST)
ਜਲੰਧਰ (ਧਵਨ) - ਅੰਮ੍ਰਿਤਸਰ ਵਿਚ ASI ਹਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਅਨੁਸਾਰ ਇਸ ਹੱਤਿਆਕਾਂਡ ਦੇ ਤਾਰ ਪਾਕਿਸਤਾਨੀ ਗੈਂਗ ਅਤੇ ਸਰਹੱਦ ਪਾਰ ਬੈਠੇ ਹੈਂਡਲਰ ਨਾਲ ਜੁੜੇ ਹੋਏ ਹਨ। ਮਾਮਲੇ ’ਚ ਮੁਲਜ਼ਮ ਦੱਸੇ ਜਾ ਰਹੇ ਦੀਪਕ ਸਿੰਘ ਨੂੰ ਅੰਮ੍ਰਿਤਸਰ ਪੁਲਸ ਨੇ ਮੁਕਾਬਲੇ ’ਚ ਮਾਰ ਦਿੱਤਾ ਸੀ। DGP ਨੂੰ ਭੇਜੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੇ ਕਤਲ ਦੇ ਪਿੱਛੇ ਪਾਕਿਸਤਾਨ ਸਥਿਤ ਅਪਰਾਧਿਕ ਨੈੱਟਵਰਕ ਦੀ ਭੂਮਿਕਾ ਸਾਹਮਣੇ ਆਈ ਹੈ। ਜਾਂਚ ਦੌਰਾਨ ਪੁਲਸ ਨੂੰ ਕਥਿਤ ਤੌਰ ’ਤੇ ਅਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਹੱਤਿਆਕਾਂਡ ਨੂੰ ਸਰਹੱਦ ਪਾਰ ਬੈਠੇ ਹੈਂਡਲਰ ਦੇ ਨਿਰਦੇਸ਼ ’ਤੇ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : 8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ ਕਰਨਾਟਕ ਸਰਕਾਰ ਨੂੰ ਦਿੱਤਾ 3 ਦਿਨ ਦਾ ਸਮਾਂ
ਪਾਕਿਸਤਾਨੀ ਹੈਂਡਲਰ ਨੂੰ ਭੇਜੀ ਗਈ ਸੀ ਵੀਡੀਓ
ਇਸ ਦੇ ਪਿੱਛੇ ਸ਼ਹਿਜ਼ਾਦ ਭੱਟੀ ਦਾ ਵੀ ਕਨੈਕਸ਼ਨ ਸਾਹਮਣੇ ਆਇਆ ਹੈ। ਮਾਮਲੇ ਵਿਚ ਇਕ ਹੋਰ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ’ਚ ਪੁਲਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਮਲਾਵਰ ਨੇ ਪਾਕਿਸਤਾਨੀ ਹੈਂਡਲਰ ਨੂੰ ਇਕ ਵੀਡੀਓ ਭੇਜੀ ਸੀ। ਜਾਂਚ ਏਜੰਸੀਆਂ ਹੁਣ ਇਸ ਵੀਡੀਓ ਅਤੇ ਉਸ ਨਾਲ ਜੁੜੇ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ। ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਹਮਲਾਵਰ ਦਾ ਪਾਕਿਸਤਾਨ ’ਚ ਬੈਠੇ ਨੈੱਟਵਰਕ ਨਾਲ ਕਿਸ ਮਾਧਿਅਮ ਰਾਹੀਂ ਸੰਪਰਕ ਸੀ ਅਤੇ ਉਸ ਨੂੰ ਕਤਲ ਲਈ ਕਿਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ 'ਚ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ; CM ਯੋਗੀ ਨੇ ਕਰ 'ਤਾ ਵੱਡਾ ਐਲਾਨ
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਨੁਸਾਰ ਹੱਤਿਆਕਾਂਡ ਦੇ ਮੁਲਜ਼ਮ ਦੀਪਕ ਸਿੰਘ ਨੂੰ ਕਾਰਵਾਈ ਦੌਰਾਨ ਘੇਰਿਆ ਗਿਆ। ਪੁਲਸ ਦਾ ਦਾਅਵਾ ਹੈ ਕਿ ਮੁਕਾਬਲੇ ਦੌਰਾਨ ਮੁਲਜ਼ਮ ਨੇ ਪੁਲਸ ’ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ’ਚ ਉਹ ਮਾਰਿਆ ਗਿਆ ਸੀ। ਘਟਨਾ ਸਥਾਨ ਤੋਂ ਹਥਿਆਰ ਅਤੇ ਹੋਰ ਸਮੱਗਰੀ ਮਿਲਣ ਦੀ ਗੱਲ ਵੀ ਰਿਪੋਰਟ ’ਚ ਸਾਹਮਣੇ ਆਈ ਹੈ। ਹਾਲਾਂਕਿ, ਬਰਾਮਦਗੀ ਅਤੇ ਮੁਕਾਬਲੇ ਨਾਲ ਜੁੜੇ ਸਾਰੇ ਤੱਥਾਂ ਦੀ ਪੁਸ਼ਟੀ ਅਧਿਕਾਰਤ ਜਾਂਚ ਦੇ ਆਧਾਰ ’ਤੇ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਹਥਿਆਰਾਂ ਦੀ ਜਾਂਚ ’ਚ ਰੁੱਝੀ ਪੁਲਸ
ਘਟਨਾ ਸਥਾਨ ਦੀਆਂ ਤਸਵੀਰਾਂ ’ਚ ਜਾਂਚਕਰਤਾਵਾਂ ਦੁਆਰਾ ਵੱਖ-ਵੱਖ ਥਾਵਾਂ ’ਤੇ ਮਾਰਕਰ ਲਾ ਕੇ ਹਥਿਆਰਾਂ ਅਤੇ ਹੋਰ ਵਸਤੂਆਂ ਨੂੰ ਨਿਸ਼ਾਨਦੇਹ ਕੀਤਾ ਗਿਆ ਦਿਖਾਈ ਦੇ ਰਿਹਾ ਹੈ। ਪੁਲਸ ਹੁਣ ਬਰਾਮਦ ਹਥਿਆਰਾਂ ਅਤੇ ਹੋਰ ਸਬੂਤਾਂ ਨੂੰ ਫਾਰੈਂਸਿਕ ਜਾਂਚ ਲਈ ਭੇਜ ਕੇ ਉਨ੍ਹਾਂ ਦੀ ਭੂਮਿਕਾ ਦੀ ਪੜਤਾਲ ਕਰ ਰਹੀ ਹੈ। ਹਰਜੀਤ ਸਿੰਘ ਹੱਤਿਆਕਾਂਡ ’ਚ ਪੁਲਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨਾਲ ਹੋਰ ਕੌਣ ਲੋਕ ਜੁੜੇ ਹੋਏ ਸਨ, ਉਸ ਨੂੰ ਹਥਿਆਰ ਅਤੇ ਹੋਰ ਸਾਧਨ ਕਿਸ ਨੇ ਉਪਲਬਧ ਕਰਵਾਏ ਅਤੇ ਪਾਕਿਸਤਾਨ ਸਥਿਤ ਕਥਿਤ ਨੈੱਟਵਰਕ ਨਾਲ ਉਸ ਦਾ ਸੰਪਰਕ ਕਿਵੇਂ ਸਥਾਪਿਤ ਹੋਇਆ। ਪੁਲਸ ਦੇ ਦਾਅਵਿਆਂ ਅਨੁਸਾਰ, ਇਹ ਮਾਮਲਾ ਸਿਰਫ ਨਿੱਜੀ ਰੰਜਿਸ਼ ਦਾ ਨਹੀਂ, ਸਗੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ। ਜਾਂਚ ਏਜੰਸੀਆਂ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ’ਚ ਰੁੱਝੀਆਂ ਹਨ। ਮਾਮਲੇ ’ਚ ਅੱਗੇ ਹੋਰ ਗ੍ਰਿਫ਼ਤਾਰੀਆਂ ਅਤੇ ਖ਼ੁਲਾਸੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
