ਨਾਬਾਲਗ ਬੱਚਿਆਂ ਦਾ ਨਿਕਾਹ ਕਰਵਾਉਣ ਵਾਲੇ 8 ਮੈਂਬਰਾਂ ਸਮੇਤ ਮੌਲਵੀ ਗ੍ਰਿਫ਼ਤਾਰ

Tuesday, Oct 13, 2020 - 09:49 AM (IST)

ਨਾਬਾਲਗ ਬੱਚਿਆਂ ਦਾ ਨਿਕਾਹ ਕਰਵਾਉਣ ਵਾਲੇ 8 ਮੈਂਬਰਾਂ ਸਮੇਤ ਮੌਲਵੀ ਗ੍ਰਿਫ਼ਤਾਰ

ਗੁਰਦਾਸਪੁਰ (ਜ. ਬ.): ਪਾਕਿਸਤਾਨ ਦੇ ਕਸਬਾ ਚਰਕੂਮ 'ਚ ਇਕ ਮੁੰਡੇ ਵਲੋਂ ਪਿੰਡ ਦੀ ਹੀ ਇਕ ਕੁੜੀ ਨੂੰ ਭਜਾ ਕੇ ਲੈ ਜਾਣ 'ਤੇ ਉਕਤ ਮੁੰਡੇ ਦੀ 8 ਸਾਲਾਂ ਭੈਣ ਨੂੰ ਕੁੜੀ ਦੇ 13 ਸਾਲਾਂ ਭਰਾਂ ਨਾਲ ਪਿੰਡ 'ਚ ਆਯੋਜਿਤ ਜਿਗਰਾ ਦੇ ਹੁਕਮ 'ਤੇ ਨਿਕਾਹ ਕਰਵਾਉਣ ਸਬੰਧੀ ਪੁਲਸ ਨੇ ਜਿਗਰਾ ਦੇ 8 ਮੈਂਬਰਾਂ ਅਤੇ ਨਿਕਾਹ ਕਰਵਾਉਣ ਵਾਲੇ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ।ਸਰਹੱਦ ਪਾਰ ਸੂਤਰਾਂ ਅਨੁਸਾਰ ਅਪਰ ਧੀਰ ਇਲਾਕੇ ਦੇ ਕਸਬਾ ਚਰਕੂਮ ਨਿਵਾਸੀ ਇਕ ਮੁੰਡਾ ਰਸ਼ੀਦ ਅਲੀ ਆਪਣੇ ਹੀ ਪਿੰਡ ਦੀ ਇਕ ਕੁੜੀ ਹਾਸਿਮਾ ਨੂੰ ਘਰੋਂ ਭਜਾ ਕੇ ਲੈ ਗਿਆ।

ਇਹ ਵੀ ਪੜ੍ਹੋ : ਜਨਾਨੀ ਦੀ ਬਿਨਾਂ ਕੱਪੜਿਆਂ ਤੋਂ ਲਾਸ਼ ਬਰਾਮਦ, ਸਰੀਰ 'ਤੇ ਹੈਵਾਨੀਅਤ ਦੇ ਨਿਸ਼ਾਨ, ਅੱਖਾਂ ਵੀ ਕੱਢੀਆਂ

ਇਸ ਸਬੰਧੀ ਕੁੜੀ ਦੇ ਪਿਤਾ ਦੀ ਮੰਗ 'ਤੇ ਪਿੰਡ 'ਚ ਜਿਗਰਾ ਆਯੋਜਿਤ ਕੀਤਾ ਗਿਆ, ਜਿਸ 'ਚ ਸ਼ਾਮਲ ਸਾਰੇ 8 ਮੈਂਬਰਾਂ ਨੇ ਸਰਬਸੰਮਤੀ ਨਾਲ ਰਸ਼ੀਦ ਅਲੀ ਦੀ 8 ਸਾਲਾਂ ਭੈਣ ਦਾ ਨਿਕਾਹ ਹਾਸਿਮਾ ਦੇ 13 ਸਾਲਾਂ ਭਰਾ ਨਾਲ ਮੌਕੇ 'ਤੇ ਹੀ ਕਰਨ ਦਾ ਫ਼ੈਸਲਾ ਲਿਆ, ਜਿਸ 'ਤੇ ਮੌਲਵੀ ਨੂੰ ਮੌਕੇ 'ਤੇ ਬੁਲਾ ਕੇ ਜਦ ਨਿਕਾਹ ਕਰਵਾਇਆ ਜਾ ਰਿਹਾ ਸੀ ਤਾਂ ਕਿਸੇ ਨੇ ਇਸ ਦੀ ਸੂਚਨਾ ਸ਼ਹੀਦਾਬਾਦ ਪੁਲਸ ਨੂੰ ਦੇ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਪਹਿਲੇ ਤਾਂ ਨਿਕਾਹ ਰੱਦ ਕਰਵਾਇਆ। ਜਿਗਰਾ ਦੇ ਹੁਕਮ 'ਤੇ ਨਿਕਾਹ ਕਰਵਾਉਣ ਵਾਲੇ ਮੌਲਵੀ ਮੌਲਾਨਾ ਰਹਿਮਉਲਾ ਸਮੇਤ ਜਿਗਰਾ ਮੈਂਬਰ ਫ਼ਰੀਦ ਖਾਨ, ਅਮੀਰ ਨਵਾਬ, ਫਜਲ ਰਹਮਾਨ, ਅਜੈਬ ਖਾਨ, ਸਰਤਾਜ ਖਾਨ, ਤਜਬਰ ਖਾਨ, ਫੈਲ ਮੁਹੰਮਦ ਅਤੇ ਅਸਗਰ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ


author

Baljeet Kaur

Content Editor

Related News