ਸੱਸ ਦੀ ਸ਼ਹਿ ''ਤੇ ਵਿਆਹੁਤਾ ਨਾਲ ਪਤੀ ਤੇ ਜੇਠ ਵਲੋਂ ਜਬਰ-ਜ਼ਨਾਹ

04/26/2018 12:34:37 PM

ਗੁਰਦਾਸਪੁਰ (ਵਿਨੋਦ) : ਇਕ ਮਹਿਲਾ ਡਾਕਟਰ ਵਲੋਂ ਆਪਣੀ ਸੱਸ ਦੀ ਸ਼ਹਿ 'ਤੇ ਉਸ ਦੇ ਪਤੀ ਤੇ ਜੇਠ ਵੱਲੋਂ ਉਸ ਦੀ ਮਰਜ਼ੀ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕਰਨ ਸਬੰਧੀ ਗੁਰਦਾਸਪੁਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਪਰ ਤਿੰਨੋਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। 
ਜਾਣਕਾਰੀ ਅਨੁਸਾਰ ਇਕ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ 'ਚ ਹੋਇਆ ਸੀ ਅਤੇ ਉਸ ਦੀ ਆਪਣੇ ਪਤੀ ਨਾਲ ਨਾ ਬਣਨ ਕਾਰਨ ਉਹ ਜ਼ਿਆਦਾਤਰ ਆਪਣੇ ਪੇਕੇ ਕਰ ਰਹਿੰਦੀ ਸੀ ਪਰ ਉਸ ਦੇ ਸਹੁਰੇ ਦੀ ਮੌਤ 'ਤੇ ਉਹ ਉਸ ਦੇ ਭੋਗ 'ਚ ਸ਼ਾਮਲ ਹੋਣ ਲਈ ਆਪਣੇ ਸਹੁਰੇ ਗਈ ਸੀ। ਭੋਗ ਤੋਂ ਬਾਅਦ ਸ਼ਾਮ ਨੂੰ ਉਸ ਦੀ ਸੱਸ ਨਿਰਮਲ ਦੀ ਸ਼ਹਿ 'ਤੇ ਉਸ ਦੇ ਪਤੀ ਖੁਸ਼ਦੀਪ ਅਤੇ ਜੇਠ ਐੱਚ. ਪੀ. ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਵਲੋਂ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦੇਣ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵਲੋਂ ਕਰਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਤਿੰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਜੇਠ ਤਾਂ ਵਿਦੇਸ਼ 'ਚ ਜਾ ਚੁੱਕਾ ਹੈ ਜਦਕਿ ਪਤੀ ਅਤੇ ਸੱਸ ਫਰਾਰ ਦੱਸੇ ਜਾ ਰਹੇ ਹਨ।


Related News