ਭਾਰਤੀ ਫੌਜ ਨੇ ਫੜਿਆ ਪਾਕਿ ਜਾਸੂਸ ਛਾਉਣੀ ਦੇ ਅੰਦਰ ਹੀ ਚਲਾਉਂਦਾ ਸੀ ਦੁਕਾਨ

09/20/2019 11:57:23 AM

ਗੁਰਦਾਸਪੁਰ (ਵਿਨੋਦ) : ਭਾਰਤੀ ਫੌਜ ਵੱਲੋਂ ਜਿਸ ਜਾਸੂਸ ਨੂੰ ਪਾਕਿਸਤਾਨ ਗੁਪਤ ਸੂਚਨਾਵਾਂ ਭੇਜਣ ਦੇ ਦੋਸ਼ 'ਚ ਫੜਿਆ ਗਿਆ ਹੈ, ਉਸ ਨੂੰ ਅੱਜ ਫੌਜ ਦੇ ਅਧਿਕਾਰੀਆਂ ਨੇ ਪੁਰਾਣਾ ਸ਼ਾਲਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਪਰ ਇਸ ਫੜੇ ਗਏ ਜਾਸੂਸ ਦੇ ਬਾਰੇ 'ਚ ਜੋ ਸੂਚਨਾ ਮਿਲੀ ਹੈ ਕਿ ਦੋਸ਼ੀ ਤਿੱਬੜੀ ਛਾਉਣੀ ਦੇ ਸਾਹਮਣੇ ਇਲਾਕੇ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਵਿਪਨ ਸਿੰਘ ਹੈ।

ਸੂਤਰਾਂ ਅਨੁਸਾਰ ਦੋਸ਼ੀ ਨੇ ਤਿੱਬੜੀ ਛਾਉਣੀ ਦੇ ਅੰਦਰ ਬਣੀ ਮਾਰਕੀਟ 'ਚ ਇਕ ਕਿਰਾਏ ਦੀ ਦੁਕਾਨ ਲੈ ਰੱਖੀ ਹੈ, ਜਿਥੇ ਇਹ ਰੈਡੀਮੇਡ ਅਤੇ ਹੈਂਡਲੂਮ ਦਾ ਕਾਰੋਬਾਰ ਕਰਦਾ ਹੈ। ਦੋਸ਼ੀ ਪ੍ਰਤੀਦਿਨ ਛਾਉਣੀ ਦੇ ਅੰਦਰ ਆਉਂਦਾ-ਜਾਂਦਾ ਸੀ, ਇਸ ਦਾ ਤਿੱਬੜੀ ਛਾਉਣੀ ਦੇ ਅੰਦਰ ਆਉਣ-ਜਾਣ ਦਾ ਕਾਰਡ ਵੀ ਬਣਿਆ ਹੋਇਆ ਹੈ। ਦੋਸ਼ੀ ਜਿਸ ਦੀ ਪਛਾਣ ਹੋ ਚੁੱਕੀ ਹੈ, ਨੇ ਸਵੀਕਾਰ ਕੀਤਾ ਕਿ ਉਸ ਨੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਦੀ ਮੰਗ 'ਤੇ ਭਾਰਤੀ ਇਲਾਕੇ 'ਚ ਜੋ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਕੰਮ ਹੋ ਰਿਹਾ ਹੈ, ਉਸ ਦੀਆਂ ਫੋਟੋਆਂ ਪਾਕਿਸਤਾਨ ਨੂੰ ਭੇਜੀਆਂ ਸੀ ਅਤੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਉਸ ਨੂੰ 10 ਲੱਖ ਰੁਪਏ ਦੇਣ ਦਾ ਲਾਲਚ ਦੇ ਕੇ ਜਾਸੂਸੀ ਦਾ ਕੰਮ ਕਰਵਾਉਣਾ ਚਾਹੁੰਦੀ ਸੀ ਪਰ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ 'ਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਆਪਣੇ ਪੱਧਰ 'ਤੇ ਦੋਸ਼ੀ ਤੋਂ ਪੁੱਛਗਿੱਛ ਕਰੇਗੀ ਅਤੇ ਉਸ ਦੇ ਬਾਅਦ ਹੀ ਅਸੀਂ ਹਰ ਗੱਲ ਦੀ ਪੁਸ਼ਟੀ ਕਰਾਂਗੇ।


Baljeet Kaur

Content Editor

Related News