ਨੰਗੇ ਪੈਰ ਮਾਸੂਮ ਕੂੜੇ ਦੇ ਢੇਰਾਂ ''ਚੋਂ ਲੱਭ ਰਹੇ ਨੇ ਆਪਣਾ ਭਵਿੱਖ

Wednesday, Oct 30, 2019 - 10:43 AM (IST)

ਗੁਰਦਾਸਪੁਰ (ਵਿਨੋਦ) : 21ਵੀਂ ਸਦੀ ਦੀ ਕੀ ਗੱਲ ਕਰੀਏ, ਜਿਥੇ ਅੱਜ ਵੀ ਗਰੀਬੀ ਦੀ ਚੱਕੀ 'ਚ ਪਿਸ ਰਹੇ ਬੱਚੇ ਸਿੱਖਿਆ ਦੇ ਗਿਆਨ ਤੋਂ ਵਾਂਝੇ ਚੱਲਦੇ ਆ ਰਹੇ ਹਨ। ਕਿਉਂਕਿ ਜਿਸ ਉਮਰ 'ਚ ਇਨ੍ਹਾਂ ਮਾਸੂਮ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ, ਕਾਪੀਆਂ, ਪੈੱਨ, ਪੈਨਸਿਲ ਅਤੇ ਮੋਢਿਆਂ 'ਤੇ ਸਕੂਲ ਬੈਗ ਹੋਣੇ ਚਾਹੀਦੇ ਸਨ, ਉਸ ਉਮਰ 'ਚ ਗਰੀਬੀ ਦੇ ਕਹਿਰ ਨੇ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਕੂਲ ਦਾ ਰਸਤਾ ਭੁਲਾ ਕੇ ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਕੂੜੇ-ਕਰਕਟ ਦੇ ਢੇਰ ਦਾ ਰਸਤਾ ਦਿਖਾ ਦਿੱਤਾ ਹੈ।ਇਹ ਮਾਸੂਮ ਬੱਚੇ ਹੱਥਾਂ 'ਚ ਲੋਹੇ ਦੀ ਕੁੰਡੀ ਫੜ੍ਹ ਕੇ ਮੋਢਿਆਂ 'ਤੇ ਬੋਰੀ ਚੁੱਕ ਕੇ ਕੂੜੇ ਦੇ ਢੇਰਾਂ ਤੋਂ ਆਪਣਾ ਭਵਿੱਖ ਲੱਭ ਰਹੇ ਹਨ।

ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਵੇਖਿਆ ਜਾਵੇ ਤਾਂ ਸਾਹਮਣੇ ਆਇਆ ਹੈ ਕਿ ਗਰੀਬ ਪਰਿਵਾਰਾਂ ਦੇ ਇਹ ਛੋਟੀ ਉਮਰ ਦੇ ਬੱਚੇ ਸਕੂਲਾਂ 'ਚ ਸਿੱਖਿਆ ਪ੍ਰਾਪਤ ਕਰਨ ਲਈ ਜਾਣ ਦੀ ਬਜਾਏ ਸਵੇਰ ਸਮੇਂ ਹੀ ਆਪਣੇ ਮੋਢਿਆਂ 'ਤੇ ਇਕ ਬੋਰੀ ਚੁੱਕ ਕੇ ਹੱਥ 'ਚ ਲੋਹੇ ਦੀ ਕੁੰਡੀ ਫੜ ਕੇ ਸੜਕਾਂ, ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਹਾ, ਪਲਾਸਟਿਕ ਆਦਿ ਸਾਮਾਨ ਇਕੱਠਾ ਕਰ ਕੇ ਆਪਣੇ ਅਤੇ ਪਰਿਵਾਰ ਦੇ ਪੇਟ ਦੀ ਅੱਗ ਬੁਝਾ ਰਹੇ ਹਨ। ਇਨ੍ਹਾਂ ਦੀ ਨਾ ਤਾਂ ਸਮੇਂ-ਸਮੇਂ ਦੀਆਂ ਹਕੂਮਤਾਂ ਅਤੇ ਨਾ ਹੀ ਵੱਡੇ-ਵੱਡੇ ਦਾਅਵੇ ਕਰਨ ਵਾਲੇ ਸਮਾਜ ਸੇਵੀ ਸੰਗਠਨ ਹੱਥ ਫੜਨ ਲਈ ਅੱਗੇ ਆ ਰਹੇ ਹਨ।

ਤ੍ਰਾਸਦੀ ਇਸ ਗੱਲ ਦੀ ਹੈ ਕਿ ਸਰਕਾਰਾਂ ਅਤੇ ਵੱਖ-ਵੱਖ ਵਿਭਾਗ ਬਾਲ ਮਜ਼ਦੂਰਾਂ ਨੂੰ ਇਕ ਅਪਰਾਧ ਦੇ ਤੌਰ 'ਤੇ ਮੰਨਦੇ ਹੋਏ ਇਸ ਵਿਰੁੱਧ ਕਾਰਵਾਈ ਕਰਨ ਦੀ ਦੋਹਾਈ ਦਿੰਦੇ ਹਨ ਪਰ ਸ਼ਰੇਆਮ ਸੜਕਾਂ 'ਤੇ ਗਰੀਬੀ ਦੀ ਚੱਕੀ 'ਚ ਪਿਸ ਰਹੇ ਇਹ ਬੱਚੇ ਬਾਲ ਮਜ਼ਦੂਰੀ ਕਰ ਰਹੇ ਹਨ।

ਜਦੋਂ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬਚਪਨ ਤੋਂ ਹੀ ਸਕੂਲ ਦਾ ਰਸਤਾ ਕਿਸੇ ਨੇ ਨਹੀਂ ਦੱਸਿਆ ਬਲਕਿ ਹੋਸ਼ ਸੰਭਾਲਣ ਤੋਂ ਬਾਅਦ ਸਾਡੇ ਮੋਢਿਆਂ 'ਤੇ ਇਕ ਬੋਰੀ ਟੰਗ ਕੇ ਬਾਜ਼ਾਰ ਤੋਂ ਸਕ੍ਰੈਪ ਦਾ ਸਾਮਾਨ ਇਕੱਠਾ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਇਨ੍ਹਾਂ ਮਾਸੂਮ ਬੱਚਿਆਂ ਦੇ ਹਾਲਾਤ ਇੰਝ ਹਨ ਕਿ ਜਿਨ੍ਹਾਂ ਕੂੜੇ-ਕਰਕਟ ਦੇ ਢੇਰਾਂ ਨੇੜਿਓਂ ਲੰਘਦੇ ਸਮੇਂ ਹਰੇਕ ਵਿਅਕਤੀ ਕੱਪੜੇ ਨਾਲ ਆਪਣਾ ਮੂੰਹ ਢੱਕ ਲੈਂਦਾ ਹੈ ਪਰ ਇਹ ਮਾਸੂਮ ਬੱਚੇ ਨੰਗੇ ਪੈਰ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਆਪਣਾ ਭਵਿੱਖ ਲੱਭ ਰਹੇ ਹਨ। ਇਸ ਲਈ ਜ਼ਰੂਰਤ ਹੈ ਕਿ ਇਨ੍ਹਾਂ ਬੱਚਿਆਂ ਵੱਲ ਧਿਆਨ ਦੇ ਕੇ ਇਨ੍ਹਾਂ ਨੂੰ ਹਰੇਕ ਸਹੂਲਤ ਦਿੱਤੀ ਜਾਵੇ ਤਾਂ ਕਿ 


Baljeet Kaur

Content Editor

Related News