ਰਿਸ਼ਤੇਦਾਰ ਦੇ ਏ. ਟੀ. ਐੱਮ. ''ਚੋਂ ਕੱਢੇ ਡੇਢ ਲੱਖ, ਮਾਮਲਾ ਦਰਜ
Sunday, Oct 20, 2019 - 04:08 PM (IST)

ਗੁਰਦਾਸਪੁਰ (ਵਿਨੋਦ) : ਰਿਸ਼ਤੇਦਾਰ ਔਰਤ ਦੇ ਏ. ਟੀ. ਐੱਮ. 'ਚੋਂ ਡੇਢ ਲੱਖ ਰੁਪਏ ਧੋਖੇ ਨਾਲ ਕਢਵਾਉਣ ਵਾਲੇ ਵਿਰੁੱਧ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ 'ਚ ਮਾਮਲਾ ਦਰਜ ਕੀਤਾ ਹੈ। ਪੀੜਤਾ ਗੀਤਾ ਪਤਨੀ ਜਿੰਦਰ ਮਸੀਹ ਵਾਸੀ ਦਾਊਵਾਲ ਨੇ ਪੁਲਸ ਨੂੰ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਉਹ ਅਕਸਰ ਆਪਣੇ ਰਿਸ਼ਤੇਦਾਰ ਰਾਜਾ ਪੁੱਤਰ ਕੇਵਲ ਮਸੀਹ ਵਾਸੀ ਦਾਊਵਾਲ ਨੂੰ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਲਈ ਨਾਲ ਲਿਜਾਂਦੀ ਸੀ। ਮੁਲਜ਼ਮ ਨੂੰ ਆਪਣਾ ਏ. ਟੀ. ਐੱਮ. ਕਾਰਡ ਦੇ ਕੇ ਪੈਸੇ ਲੈਣ ਬੈਂਕ ਵੀ ਭੇਜਦੀ ਸੀ। ਉਸ ਨੇ ਧੋਖੇ ਨਾਲ 31-12-18 ਤੋਂ 13-3-19 ਤੱਕ ਉਸ ਦੇ ਏ. ਟੀ. ਐੱਮ. 'ਚੋਂ ਡੇਢ ਲੱਖ ਰੁਪਏ ਕਢਵਾ ਲਏ ਗਏ। ਮਾਮਲੇ ਦੀ ਜਾਂਚ ਉੱਪ ਪੁਲਸ ਕਪਤਾਨ ਦੀਨਾਨਗਰ ਮਹੇਸ਼ ਕੁਮਾਰ ਵੱਲੋਂ ਕਰਨ ਉਪਰੰਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ।