ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ ਇਲਾਕਾ, ਇੱਧਰ-ਉੱਧਰ ਭੱਜੇ ਲੋਕ
Monday, Mar 10, 2025 - 01:05 PM (IST)

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਵਿਖੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ ਰਾਤ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨ ਟਰੋਫੀ 'ਤੇ ਕਬਜ਼ਾ ਕਰ ਲਿਆ ਸੀ। ਟਰੋਫੀ ਜਿੱਤਣ ਦੀ ਖ਼ੁਸ਼ੀ ਵਿਚ ਪੂਰਾ ਭਾਰਤ ਖ਼ੁਸ਼ੀ ਮਨਾ ਰਿਹਾ ਸੀ ਤਾਂ ਹੁਸ਼ਿਆਰਪੁਰ ਵਿੱਚ ਵੀ ਜਿੱਤ ਦੀ ਖ਼ੁਸ਼ੀ ਮਨਾਉਣ ਦੌਰਾਨ ਫਾਇਰਿੰਗ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਸੇਵਾ ਕੇਂਦਰਾਂ ਦਾ ਲਾਭ ਲੈਣ ਵਾਲਿਆਂ ਲਈ ਖ਼ਾਸ ਖ਼ਬਰ, ਹੁਣ ਮਿਲੇਗੀ ਇਹ ਸਹੂਲਤ
ਹੁਸ਼ਿਆਰਪੁਰ ਦਾ ਪਾਸ਼ ਇਲਾਕਾ ਡੀ. ਸੀ. ਰੋਡ ਦਾ ਹੈ। ਇਥੇ ਬੀਤੀ ਰਾਤ ਇਕ ਵਿਅਕਤੀ 'ਤੇ ਫਾਇਰਿੰਗ ਕਰਨ ਦੇ ਇਲਜ਼ਾਮ ਲੱਗੇ। ਜਾਣਕਾਰੀ ਦਿੰਦੇ ਹੋਏ ਨੌਜਵਾਨ ਹਰਪ੍ਰੀਤ ਸੈਣੀ ਨੇ ਦੱਸਿਆ ਕਿ ਇੰਡੀਆ ਜਿੱਤਣ ਦੀ ਖ਼ੁਸ਼ੀ ਵਿੱਚ ਉਸ ਨੇ ਘਰ ਦੇ ਬਾਹਰ ਜਦੋਂ ਪਟਾਕੇ ਚਲਾਏ ਤਾਂ ਉਸ ਦੇ ਗੁਆਂਢੀ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਉਸ ਵੱਲੋਂ ਭਜ ਕੇ ਜਾਨ ਬਚਾਈ ਗਈ। ਇਸ ਦੀ ਸੂਚਨਾ ਉਨ੍ਹਾਂ ਨੇ ਸੰਬੰਧਤ ਥਾਣੇ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਿਵਾਲਵਰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਰਿਵਾਲਵਰ ਨੂੰ ਲੈਬ ਵਿੱਚ ਭੇਜ ਕੇ ਟੈਸਟ ਕਰਵਾਇਆ ਜਾਵੇਗਾ ਕਿ ਇਸ ਤੋਂ ਗੋਲ਼ੀ ਚੱਲੀ ਹੈ ਜਾਂ ਨਹੀਂ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਪਹਿਲੇ ਪੜ੍ਹਾਅ ਦੀ ਹੋਈ ਸ਼ੁਰੂਆਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e