ਅਦਾਲਤਾਂ ਖੁੱਲ੍ਹਣ ਤੋਂ ਬਾਅਦ ਸੈਸ਼ਨ ਜੱਜ ਵਕੀਲਾਂ ਅਤੇ ਜੱਜਾਂ ਲਈ ਦਿਸ਼ਾ-ਨਿਰਦੇਸ਼ ਜਾਰੀ

Wednesday, Jan 13, 2021 - 04:03 PM (IST)

ਅਦਾਲਤਾਂ ਖੁੱਲ੍ਹਣ ਤੋਂ ਬਾਅਦ ਸੈਸ਼ਨ ਜੱਜ ਵਕੀਲਾਂ ਅਤੇ ਜੱਜਾਂ ਲਈ ਦਿਸ਼ਾ-ਨਿਰਦੇਸ਼ ਜਾਰੀ

 

ਲੁਧਿਆਣਾ (ਮਹਿਰਾ) : ਵਕੀਲਾਂ ਦੀ ਮੰਗ ’ਤੇ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਅਦਾਲਤਾਂ ਨੂੰ ਰੈਗੂਲਰ ਖੋਲ੍ਹੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਲੁਧਿਆਣਾ ਗੁਰਬੀਰ ਸਿੰਘ ਦੀ ਜ਼ਿਲ੍ਹਾ ਬਾਰ ਐਸੋ. ਲੁਧਿਆਣਾ ਦੀ ਕਾਰਜਕਾਰਣੀ ਦੇ ਨਾਲ ਹੋਈ ਬੈਠਕ ਤੋਂ ਬਾਅਦ ਕੇਸਾਂ ਦੀ ਸੁਣਵਾਈ ਸਬੰਧੀ ਵਕੀਲਾਂ ਅਤੇ ਜੱਜਾਂ ਦੇ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਸੰਘ ਦੇ ਪ੍ਰਧਾਨ ਗੁਰ ਕਿਰਪਾਲ ਸਿੰਘ ਗਿੱਲ ਨੇ ਵਕੀਲਾਂ ਲਈ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਵਕੀਲਾਂ ਨੂੰ ਸੂਚਿਤ ਕੀਤਾ ਹੈ ਕਿ ਅਦਾਲਤਾਂ ਨੂੰ ਨਿੱਜੀ ਤੌਰ ’ਤੇ ਚਾਲੂ ਕਰ ਦਿੱਤਾ ਗਿਆ ਹੈ। ਬਾਵਜੂਦ ਇਸ ਦੇ ਅਜੇ ਵਕੀਲ ਅਦਾਲਤਾਂ ’ਚ ਪਹਿਲਾਂ ਤੋਂ ਹੀ ਬਕਾਇਆ ਕੇਸਾਂ ਵਿਚ ਪੇਸ਼ ਕੀਤੀਆਂ ਜਾ ਚੁੱਕੀਆ ਗਵਾਹੀਆਂ ’ਤੇ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਕਰ ਸਕਣਗੇ। ਉਨ੍ਹਾਂ ਮੁਤਾਬਕ ਅਦਾਲਤਾਂ ਵਿਚ ਬਕਾਇਆ ਕੇਸਾਂ ਵਿਚ ਦੂਜੀਆਂ ਪਾਰਟੀਆਂ ਨੂੰ ਨੋਟਿਸ ਭੇਜੇ ਜਾਣ ਤੋਂ ਇਲਾਵਾ ਚੱਲ ਰਹੇ ਕੇਸਾਂ ਵਿਚ ਜਵਾਬ ਦਾਖ਼ਲ ਕੀਤੇ ਜਾ ਸਕਣਗੇ। ਦੀਵਾਨੀ ਕੇਸਾਂ ’ਚ ਬਹਿਸ ਵੀ ਕੀਤੀ ਜਾ ਸਕੇਗੀ, ਜੇਕਰ ਕੋਈ ਵਕੀਲ ਕਿਸੇ ਕੇਸ ਵਿਚ ਗਵਾਹੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਅਦਾਲਤ ਨੂੰ ਸਵੇੇਰੇ ਸਾਢੇ 10 ਤੋਂ ਪਹਿਲਾਂ ਸੂਚਿਤ ਕਰਨਾ ਹੋਵੇਗਾ, ਨਹੀਂ ਤਾਂ ਸਾਢੇ 10 ਵਜੇ ਤੋਂ ਬਾਅਦ ਅਦਾਲਤ ਵੱਲੋਂ ਕੇਸ ਅਗਲੀ ਪੇਸ਼ੀ ਲਈ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’

ਇਸ ਤੋਂ ਇਲਾਵਾ ਫੌਜਦਾਰੀ ਕੇਸਾਂ ਵਿਚ ਜਿਸ ਵਿਚ ਮੁਲਜ਼ਮ ਜੇਲ ਵਿਚ ਬੰਦ ਹੈ, ਉਸ ਵਿਚ ਇਸਤਗਾਸਾ ਪੱਖ ਵੱਲੋਂ ਆਪਣੀ ਗਵਾਹੀ ਕਰਵਾਈ ਜਾ ਸਕੇਗੀ ਅਤੇ ਜਿਨ੍ਹਾਂ ਕੇਸਾਂ ਵਿਚ ਮੁਲਜ਼ਮ ਜ਼ਮਾਨਤ ’ਤੇ ਬਾਹਰ ਹੈ, ਉਸ ਨੂੰ ਹਾਲ ਦੀ ਘੜੀ ਅਦਾਲਤ ’ਚ ਜਾਣ ਦੀ ਲੋੜ ਨਹੀਂ ਹੋਵੇਗੀ। ਪ੍ਰਧਾਨ ਗੁਰਕਿਰਪਾਲ ਸਿੰਘ ਗਿੱਲ ਨੇ ਵਕੀਲਾਂ ਨੂੰ ਬੇਨਤੀ ਕੀਤੀ ਕਿ ਕੋਵਿਡ-19 ਸਬੰਧੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਹੋਣ ’ਤੇ ਹੀ ਆਪਣੇ ਕੁਲਾਈਂਟ ਨੂੰ ਅਦਾਲਤ ’ਚ ਬੁਲਾਉਣ। ਵਰਣਨਯੋਗ ਹੈ ਕਿ ਮਾਣਯੋਗ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਜ਼ਿਲਾ ਲੁਧਿਆਣਾ ਵਿਚ ਸਥਿਤ ਸਾਰੀਆਂ ਅਦਾਲਤਾਂ ਦੇ ਸਾਰੇ ਜੱਜਾਂ ਨੂੰ ਆਪਣੀਆਂ-ਆਪਣੀਆਂ ਅਦਾਲਤਾਂ ਵਿਚ ਫਿਜ਼ੀਕਲੀ ਤੌਰ ’ਤੇ ਹਰ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਕੀਤੇ ਜਾਣ ਲਈ ਕਿਹਾ ਗਿਆ ਹੈ। ਇਸੇ ਦੇ ਨਾਲ ਹੀ ਉਨ੍ਹਾਂ ਨੇ ਅਦਾਲਤਾਂ ਵਿਚ ਹੋਣ ਵਾਲੀ ਸੁਣਵਾਈ ਨਾਲ ਸਬੰਧਤ ਪੂਰੀ ਰਿਪੋਰਟ ਵੀ ਉਨ੍ਹਾਂ ਨੂੰ ਭੇਜੇ ਜਾਣ ਲਈ ਕਿਹਾ ਹੈ, ਨਾਲ ਹੀ ਉਨ੍ਹਾਂ ਨੇ ਮਹਾਮਾਰੀ ਕੋਰੋਨਾ ਵਾਇਰਸ ਸਬੰਧੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੇ ਵੀ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਮੌੌਸਮ ਦਾ ਮਿਜਾਜ –ਕੋਹਰੇ ਅਤੇ ਠੰਡੀਆਂ ਹਵਾਵਾਂ ਨੇ ਛੇੜੀ ਕੰਬਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

 


author

Anuradha

Content Editor

Related News