VH ਇੰਡਸਟ੍ਰੀਜ਼ ''ਤੇ GST ਦੀ ਰੇਡ! ਹੋ ਸਕਦੇ ਨੇ ਵੱਡੇ ਖ਼ੁਲਾਸੇ
Thursday, Sep 05, 2024 - 03:35 PM (IST)
ਲੁਧਿਆਣਾ (ਜ. ਬ.)- ਅੰਡਰ ਬਿਲਿੰਗ ਜ਼ਰੀਏ ਜੀ. ਐੱਸ. ਟੀ. ਚੋਰੀ ਦੇ ਸ਼ੱਕ ’ਚ ਜੀ. ਐੱਸ. ਟੀ. ਡਿਪਾਰਟਮੈਂਟ ਨੇ ਵੀ. ਐੱਚ. ਇੰਡਸਟ੍ਰੀਜ਼ ਪ੍ਰਾਈਵੇਟ ਲਿਮ. ਦੇ ਮੈਨੂਫੈਕਚਰਿੰਗ ਯੂਨਿਟ ਅਤੇ ਮੋਚਪੁਰਾ ਬਾਜ਼ਾਰ, ਬਾਗ ਵਾਲੀ ਗਲੀ ਸਥਿਤ ਸ਼ੋਅਰੂਮ ’ਚ ਮੰਗਲਵਾਰ ਨੂੰ ਛਾਪੇਮਾਰੀ ਕੀਤੀ। ਡਿਪਾਰਟਮੈਂਟ ਨੇ ਕੰਪਨੀ ਦੇ ਕੰਪਿਊਟਰ ਸਮੇਤ ਕਈ ਦਸਤਾਵੇਜ਼ ਕਬਜ਼ੇ ’ਚ ਲੈ ਲਏ ਹਨ। ਦੱਸਿਆ ਜਾਂਦਾ ਹੈ ਕਿ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ
ਇਸ ਟੀਮ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ (ਏ. ਸੀ. ਐੱਸ. ਟੀ.) ਮਨਮੋਹਨ ਸਿੰਘ ਨੇ ਕੀਤੀ। ਮਨਮੋਹਨ ਸਿੰਘ ਦੀ ਟੀਮ ’ਚ ਸਟੇਟ ਟੈਕਸ ਅਫਸਰ ਨੀਰਜ ਕੁਮਾਰ ਅਤੇ ਭੋਗਲ ਮੌਜੂਦ ਰਹੇ। ਪੀ. ਆਈ. ਇੰਡਸਟ੍ਰੀਜ਼ ਦਾ ਲੇਡੀਜ਼ ਸੂਟ, ਕੁੜਤੀ ਅਤੇ ਲੇਡੀਜ਼ ਗਾਰਮੈਂਟਸ ਬਣਾਉਣ ਦਾ ਚੰਗਾ ਖਾਸਾ ਨਾਂ ਹੈ। ਕੰਪਨੀ ’ਚ ਕੁੱਲ 4 ਡਾਇਰੈਕਟਰ ਦੱਸੇ ਜਾਂਦੇ ਹਨ, ਜਿਨ੍ਹਾਂ ’ਚ ਵਿਸ਼ਾਲ ਚੁੱਘ, ਸ਼ਸ਼ੀ, ਕਪਿਲ ਦੇਵ ਦੇ ਨਾਂ ਸ਼ਾਮਲ ਹਨ। ਇੰਨਾ ਹੀ ਨਹੀਂ, ਇਸ ਛਾਪੇਮਾਰੀ ਤੋਂ ਬਾਅਦ ਉਕਤ ਕੰਪਨੀ ਨਾਲ ਜੁੜੇ ਸਪਲਾਇਰ ਅਤੇ ਵੱਡੇ ਖਰੀਦਦਾਰ ਵੀ ਜੀ. ਐੱਸ. ਟੀ. ਡਿਪਾਰਟਮੈਂਟ ਦੀ ਰਾਡਾਰ ’ਤੇ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ
ਦੱਸਿਆ ਜਾਂਦਾ ਹੈ ਕਿ ਇਸ ਜਾਂਚ ਤੋਂ ਬਾਅਦ ਜੀ. ਐੱਸ. ਟੀ. ਡਿਪਾਰਟਮੈਂਟ ਵੱਡੇ ਖੁਲਾਸੇ ਕਰ ਸਕਦਾ ਹੈ। ਇਹ ਕੰਪਨੀ ਪੰਜਾਬ ਤੋਂ ਇਲਾਵਾ ਯੂ. ਪੀ., ਜੰਮ-ਕਸ਼ਮੀਰ, ਦਿੱਲੀ ਅਤੇ ਹਿਮਾਚਲ ’ਚ ਵੱਡੇ ਪੱਧਰ ’ਤੇ ਮਾਲ ਦੀ ਸਪਲਾਈ ਕਰਦੀ ਹੈ। ਏ. ਸੀ. ਐੱਸ. ਟੀ. ਮਨਮੋਹਨ ਸਿੰਘ ਨੇ ਦੱਸਿਆ ਕਿ ਕੰਪਨੀ ’ਤੇ ਛਾਪੇਮਾਰੀ ਸੈਕਸ਼ਨ-67 ਜੀ. ਐੱਸ. ਟੀ. ਐਕਟ-2017 ਤਹਿਤ ਕੀਤੀ ਹੈ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੀ. ਐੱਸ. ਟੀ. ਦੀ ਚੋਰੀ ਇਸ ਪੂਰੀ ਜਾਂਚ ’ਚ ਸੰਭਵ ਹੈ। ਕੰਪਨੀ ਦਾ ਬਾਗ ਵਾਲੀ ਗਲੀ ’ਚ ਹੀ ਰਜਿਸਟਰਡ ਆਫਿਸ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8