ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ

Friday, Jun 30, 2017 - 04:34 AM (IST)

ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ

ਸਰਹਾਲੀ ਕਲਾਂ,  (ਜ. ਬ.)-  ਬੀਤੀ ਰਾਤ ਪਿੰਡ ਠੱਠੀਆਂ ਮਹੰਤਾ ਵਿਖੇ 11 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਦੇ ਘਰ ਗੋਲੀਆਂ ਚਲਾਈਆਂ ਗਈਆਂ ਜੋ ਕਿ ਗੇਟ 'ਚ ਵੱਜੀਆਂ, ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਤਰਸੇਮ ਮਸੀਹ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜ਼ਾਇਜਾ ਲਿਆ ਅਤੇ ਚੱਲੀਆਂ ਗੋਲੀਆਂ ਦੇ ਖੋਲ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਹਰੀ ਦਾਸ ਕਮੇਟੀ ਦਾ ਪ੍ਰਧਾਨ ਹੈ, ਜਿਸ ਕਾਰਨ ਪਿੰਡ ਦੇ ਕੁਝ ਲੋਕ ਇਸ ਗੱਲ ਤੋ ਨਾਰਾਜ਼ ਹਨ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨਾ ਚਾਹੁੰਦੇ ਹਨ। 
ਇਸ ਕਾਰਨ ਕੱਲ ਇਨ੍ਹਾਂ ਲੋਕਾਂ ਨੇ ਤਿੰਨ ਟਰੈਕਟਰ ਲੈ ਕੇ ਪੈਲੀ ਵਾਹ ਦਿੱਤੀ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ। ਦੂਸਰੇ ਪਾਸੇ ਥਾਣਾ ਮੁਖੀ ਤਰਸੇਮ ਮਸੀਹ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਿਤ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕਿ ਉਹ ਕਿੰਨੀ ਪਹੁੰਚ ਵਾਲਾ ਕਿਉਂ ਨਾ ਹੋਵੇ।


Related News