ਕਰਿਆਨਾ ਦੁਕਾਨ ਮਾਲਕ ’ਤੇ ਦਿਨ-ਦਿਹਾੜੇ ਗੋਲੀ ਚਲਾਉਣ ਵਾਲੇ ਦੋ ਗ੍ਰਿਫ਼ਤਾਰ, 1 ਫ਼ਰਾਰ
Wednesday, Oct 27, 2021 - 01:03 PM (IST)
ਅਜਨਾਲਾ (ਗੁਰਜੰਟ) - ਬੀਤੇ ਕੱਲ੍ਹ ਸਰਹੱਦੀ ਕਸਬਾ ਰਮਦਾਸ ਵਿਖੇ ਦਿਨ-ਦਿਹਾੜੇ ਭਰੇ ਬਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਦੇ ਮਾਲਿਕ ਬੂਟਾ ਰਾਮ ਉਪਰ ਗੋਲੀ ਚਲਾਉਣ ਵਾਲੇ 3 ਦੋਸ਼ੀਆਂ ਵਿਚੋਂ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ’ਚੋਂ ਇੱਕ ਦੋਸ਼ੀ ਅਜੇ ਫਰਾਰ ਹੈ। ਇਸ ਮਾਮਲੇ ਸੰਬੰਧੀ ਸਬ-ਡੀਵਜਨ ਅਜਨਾਲਾ ਦੇ ਡੀ.ਐੱਸ.ਪੀ ਵਿਪਨ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫੰਰਸ ਕਰਦਿਆ ਦੱਸਿਆ ਕਿ ਬੀਤੇ ਕੱਲ੍ਹ ਸਵੇਰੇ 10.30 ਵਜੇ ਦੇ ਕਰੀਬ ਕਸਬਾ ਰਮਦਾਸ ਵਿਖੇ ਦੁਕਾਨਦਾਰ ਬੂਟਾ ਰਾਮ ਆਪਣਾ ਕੰਮ ਕਰ ਰਿਹਾ ਸੀ, ਕਿ ਅਚਾਨਕ ਗੋਲੀ ਚੱਲਣ ਦੀ ਅਵਾਜ਼ ਆਈ ਅਤੇ ਗੋਲੀ ਕਾਂਊਟਰ ਤੇ ਲੱਗੇ ਸ਼ੀਸ਼ੇ ਨੂੰ ਤੋੜਦੀ ਹੋਈ ਦੁਕਾਨ ਅੰਦਰ ਪਏ ਸਟੀਲ ਦੇ ਬਰਤਨ ਨੂੰ ਜਾ ਲੱਗੀ। ਬੂਟਾ ਰਾਮ ਵਾਲ ਵਾਲ ਬਚ ਗਿਆ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਇਸ ਘਟਨਾ ਸੰਬੰਧੀ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੇ ਉਪ ਕਪਤਾਨ ਪੁਲਸ ਡੀਟੈਕਟਿਵ ਗੁਰਿੰਦਰ ਸਿੰਘ, ਸਹਾਇਕ ਪੁਲਸ ਕਪਤਾਨ ਸਬ-ਡਵੀਜਨ ਮਜੀਠਾ ਅਭਿਮਨੀਓ ਰਾਣਾ ਅਤੇ ਥਾਣਾ ਰਮਦਾਸ ਦੇ ਮੁੱਖ ਅਫ਼ਸਰ ਕਰਮਪਾਲ ਸਿੰਘ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਮਾਮਲਾ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਡੂਘਾਈ ਨਾਲ ਤਫਤੀਸ਼ ਕੀਤੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਕੁਝ ਘੰਟਿਆ ’ਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀਆਂ ਵਿਚੋ 2 ਦੋਸ਼ੀ ਨੂੰ ਕਾਬੂ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ ਰਾਜੂ ਵਾਸੀ ਸ਼ਾਹੀਆਂ ਬਟਾਲਾ ਹਾਲ ਵਾਸੀ ਰਮਦਾਸ ਅਤੇ ਅਕਾਸ਼ਦੀਪ ਉਰਫ ਅਕਾਸ਼ ਵਾਸੀ ਮਲਕਪੁਰ ਵਜੋਂ ਹੋਈ ਹੈ। ਤੀਜਾ ਸਾਥੀ ਰਾਜਬੀਰ ਸਿੰਘ ਰਾਜੂ ਸਫੇਵਾਲੀਆਂ ਵਾਸੀ ਅਜਨਾਲਾ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਹੋਰ ਤਫਤੀਸ਼ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ