ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ, ਤਾਈਕਵਾਡੋਂ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

Wednesday, Jun 10, 2026 - 01:12 AM (IST)

ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ, ਤਾਈਕਵਾਡੋਂ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

ਬਰੇਟਾ (ਬਾਂਸਲ) - ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਰ ਵਾਰ ਦੀ ਤਰ੍ਹਾਂ ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਬੁਲੰਦੀਆਂ ਨੂੰ ਛੂਹ ਰਹੇ ਹਨ। ਗਰੀਨਲੈਂਡ ਸਕੂਲ ਦੇ 3 ਵਿਦਿਆਰਥੀਆਂ ਨੇ ਨੇਪਾਲ ਵਿਚ ਹੋਈ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ 4 ਗੋਲਡ ਮੈਡਲਾਂ ’ਤੇ ਆਪਣਾ ਕਬਜ਼ਾ ਕਰ ਲਿਆ। ਇਸ ਸਬੰਧੀ ਸਕੂਲ ਦੀ ਡਾਇਰੈਕਟਰ ਡਾ.ਰੂਬਲ ਬਾਂਸਲ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਗੁਰਬਿੰਦਰ ਸਿੰਘ ਗੋਲਡ, ਸਹਿਜ ਸਿੰਘ ਗੋਲਡ, ਨੌਂਵੀਂ ਜਮਾਤ ਦੀ ਮਨਿੰਦਰ ਸਿੰਘ ਨੇ 2 ਗੋਲਡ ਮੈਡਲ ਜਿੱਤੇ।

ਇਸ ਜਿੱਤ ਨਾਲ ਜਿੱਥੇ ਆਪਣੇ ਮਾਪਿਆਂ ਦਾ ਨਾਂ ਚਮਕਾਇਆ, ਉੱਥੇ ਆਪਣੇ ਇਲਾਕੇ, ਸਕੂਲ ਦੇ ਨਾਂ ਨੂੰ ਵੀ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਪਰਸਨ ਡਾ. ਮਨੋਜ ਬਾਲਾ ਅਤੇ ਪ੍ਰਿੰਸੀਪਲ ਮੈਡਮ ਉਰਮਿਲ ਜੈਨ ਨੇ ਜੇਤੂ ਬੱਚਿਆਂ, ਕੋਚ ਅਮਨਦੀਪ ਸਿੰਘ ਅਤੇ ਸਮੂਹ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿਚ ਵੀ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾਂ ਕਿਹਾ ਸਕੂਲ ਅੰਦਰ ਸਿੱਖਿਆ ਮਾਹਿਰ ਦੇ ਨਾਲ ਨਾਲ ਵੱਖ-ਵੱਖ ਖੇਡਾਂ ਦੇ ਕੋਚਾਂ ਰਾਹੀਂ ਖਿਡਾਰੀਆਂ ਨੂੰ ਖੇਡਾਂ ਦੇ ਦਾਓ ਪੇਚ ਦੱਸਦਿਆਂ ਖੇਡਾਂ ਲਈ ਤਿਆਰ ਕੀਤੇ ਜਾਂਦੇ ਹਨ। ਖਿਡਾਰੀਆਂ ਅਤੇ ਕੋਚਾਂ ਦੀ ਮਿਹਨਤ ਸਦਕਾ ਅੱਜ ਖਿਡਾਰੀ ਉਚ ਮੁਕਾਮ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਰਹੇ ਹਨ।
 


author

Inder Prajapati

Content Editor

Related News