ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ
Saturday, Sep 23, 2023 - 10:53 AM (IST)
ਚੰਡੀਗੜ੍ਹ- ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਵਿਦੇਸ਼ ਜਾਣ ਲਈ ਸਭ ਤੋਂ ਜ਼ਰੂਰੀ ਦਸਤਾਵੇਜ਼ ਪਾਸਪੋਰਟ ਹੈ ਜਿਸ ਦੀ ਸਭ ਤੋਂ ਪਹਿਲਾਂ ਲੋੜ ਹੁੰਦੀ ਹੈ, ਅਜਿਹੇ 'ਚ ਹੁਣ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਚੰਡੀਗੜ੍ਹ 'ਚ ਪਾਸਪੋਰਟ ਬਣਵਾਉਣ ਲਈ ਤੁਹਾਨੂੰ ਪਾਸਪੋਰਟ ਦਫ਼ਤਰ ਨਹੀਂ ਜਾਣਾ ਪਵੇਗਾ। ਦਰਅਸਲ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਦੀ ਚੋਣ ਕੀਤੀ ਹੈ ਅਤੇ ਪਾਇਲਟ ਪ੍ਰੋਜੈਕਟ ਵਜੋਂ ਸ਼ਹਿਰ ਵਿੱਚ ਪਾਸਪੋਰਟ ਸੇਵਾ ਐਕਸੀਲੈਂਸ ਵੈਨ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ
ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਬਿਨੈਕਾਰ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਪਵੇਗੀ। ਵਿਦੇਸ਼ ਮੰਤਰਾਲੇ ਨੇ ਸਰਵਿਸ ਐਕਸੀਲੈਂਸ ਵੈਨਾਂ ਨਾਲ 4 ਪਾਸਪੋਰਟ ਸੇਵਾਵਾਂ ਜਾਰੀ ਕੀਤੀਆਂ ਹਨ। ਇਹ ਅਤਿ-ਆਧੁਨਿਕ ਵੈਨ ਮੋਬਾਈਲ ਪਾਸਪੋਰਟ ਦਫ਼ਤਰ ਵਾਂਗ ਹੈ। ਵੀਰਵਾਰ ਤੋਂ ਸ਼ੁਰੂ ਹੋਈ ਇਸ ਸੇਵਾ ਦਾ ਲਾਭ ਲੈਂਦਿਆਂ ਪਹਿਲੇ ਦਿਨ 80 ਉਮੀਦਵਾਰਾਂ ਨੇ ਅਪਲਾਈ ਕੀਤਾ। ਇਸ ਸੇਵਾ ਦਾ ਇਕ ਵੱਡਾ ਫਾਇਦਾ ਇਹ ਹੈ ਕਿ ਪਾਸਪੋਰਟ ਬਣਾਉਣ ਦੇ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਫਿੰਗਰਪ੍ਰਿੰਟ ਲਈ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਨੈਕਾਰ ਦੀਆਂ ਸਾਰੇ ਕੰਮ ਰਜਿਸਟ੍ਰੇਸ਼ਨ ਦੇ ਸਿਰਫ਼ 7 ਦਿਨਾਂ ਦੇ ਅੰਦਰ ਪੂਰੀ ਹੋ ਜਾਣਗੀਆਂ।
ਪਾਸਪੋਰਟ ਸੇਵਾ ਐਕਸੀਲੈਂਸ ਵੈਨ ਰਾਹੀਂ ਪਾਸਪੋਰਟ ਬਣਵਾਉਣ ਲਈ, ਤੁਹਾਨੂੰ passportindia.gov.in ਵੈੱਬਸਾਈਟ 'ਤੇ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਵੈੱਬਸਾਈਟ 'ਤੇ ਅਪਲਾਈ ਕਰਨ ਲਈ ਤੁਹਾਨੂੰ ਵੱਖ-ਵੱਖ ਪ੍ਰਕਿਰਿਆਵਾਂ 'ਚੋਂ WAN ਦਾ ਆਪਸ਼ਨ ਚੁਣਨਾ ਹੋਵੇਗਾ। ਜਿਵੇਂ ਹੀ ਵੇਰਵੇ ਭਰੇ ਜਾਣਗੇ, ਫਿੰਗਰਪ੍ਰਿੰਟ ਅਤੇ ਫੋਟੋ ਦੀ ਮਿਤੀ ਤੈਅ ਹੋ ਜਾਵੇਗੀ।
ਇਹ ਵੀ ਪੜ੍ਹੋ- ਪਿੰਡ ਕਲੇਰ ਘੁੰਮਾਣ ਦੇ ਨੌਜਵਾਨ ਨੇ ਪੰਜਾਬ ਦਾ 'ਚ ਚਮਕਾਇਆ ਨਾਂ, ਨਿਊਜ਼ੀਲੈਂਡ ਪੁਲਸ ਫੋਰਸ 'ਚ ਹੋਇਆ ਭਰਤੀ
ਇਸ ਸਕੀਮ ਤਹਿਤ ਇਕ ਵੈਨ 'ਚ ਰੋਜ਼ਾਨਾ 80 ਰਜਿਸਟ੍ਰੇਸ਼ਨਾਂ ਹੋਣਗੀਆਂ। ਪਾਸਪੋਰਟ ਅਧਿਕਾਰੀ ਅਨੁਸਾਰ ਇੱਕ ਮਹੀਨੇ 'ਚ ਕਰੀਬ 9000 ਲੋਕ ਇਸ ਵੈਨ ਤੋਂ ਪਾਸਪੋਰਟ ਬਣਾਉਣ ਦੀ ਸਹੂਲਤ ਲੈ ਸਕਣਗੇ। ਫਿਲਹਾਲ ਇਹ ਵੈਨ ਕੁਝ ਦਿਨ ਸੈਕਟਰ-34 ਪਾਸਪੋਰਟ ਦਫ਼ਤਰ ਦੇ ਬਾਹਰ ਹੀ ਰਹੇਗੀ। ਤੁਸੀਂ ਆਸਾਨੀ ਨਾਲ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8