ਵੱਡੀ ਖ਼ਬਰ: ਚੰਦ ਰੁਪਿਆ ਖਾਤਿਰ ਗ੍ਰੰਥੀ ਸਿੰਘ ਨੇ ਕਰਵਾ 'ਤਾ ਮਾਮਾ-ਭਾਣਜੀ ਦਾ 'ਵਿਆਹ'!
Thursday, Dec 26, 2024 - 05:45 PM (IST)
ਮੋਗਾ (ਕਸ਼ਿਸ਼)- ਮੋਗਾ ਦੇ ਲਾਲ ਸਿੰਘ ਰੋਡ 'ਤੇ ਸਥਿਤ ਸੰਗਤਸਰ ਗੁਰਦੁਆਰਾ ਸਾਹਿਬ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹੀਨਾ ਪਹਿਲਾਂ ਮੋਗਾ ਦੇ ਪਿੰਡ ਮਹਿਣਾ ਦੀ ਰਹਿਣ ਵਾਲੀ ਇਕ ਕੁੜੀ ਘਰੋਂ ਭੱਜ ਗਈ ਸੀ, ਜਿਸ ਤੋਂ ਬਾਅਦ ਕੁੜੀ ਅਤੇ ਕੁੜੀ ਦੇ ਮਾਮੇ ਦਾ ਨਕਲੀ ਮੈਰਿਜ ਸਰਟੀਫਿਕੇਟ ਪਰਿਵਾਰ ਵਾਲਿਆਂ ਦੇ ਹੱਥ ਲੱਗਿਆ ਤਾਂ ਪਰਿਵਾਰ ਵਾਲਿਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿਚ ਆ ਕੇ ਗ੍ਰੰਥੀ ਨਾਲ ਪੁੱਛ-ਗਿੱਛ ਕੀਤੀ ਤਾਂ ਗ੍ਰੰਥੀ ਨੇ ਆਪਣੀ ਗਲਤੀ ਨੂੰ ਮੰਨਿਆ ਕਿ ਉਸਨੇ 2000 ਰੁਪਏ ਲੈ ਕੇ ਨਕਲੀ ਮੈਰਿਜ ਸਰਟੀਫਿਕੇਟ ਬਣਾ ਕੇ ਦਿੱਤਾ ਹੈ। ਇਸ ਦੌਰਾਨ ਨਹਿੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ 'ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ 'ਚੋਂ ਲਿਜਾ ਕੇ ਦੂਸਰੇ ਗੁਰਦੁਆਰਾ ਸਾਹਿਬ 'ਚ ਰਖਵਾ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਇੱਕ ਮਹੀਨਾ ਪਹਿਲਾਂ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਸੀ, ਜਿਸ ਸਬੰਧੀ ਅਸੀਂ ਥਾਣਾ ਮਹਿਣਾ ਦੀ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਪੁਲਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਕੁੜੀ ਦੇ ਮਾਂ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਮੇਰੇ ਭਰਾ ਨੇ ਮੇਰੀ ਕੁੜੀ ਨੂੰ ਕਿਤੇ ਛੁਪਾ ਕੇ ਰੱਖਿਆ ਹੈ ਤਾਂ ਉਸ ਕੋਲੋਂ ਗੁਰਦੁਆਰਾ ਸਾਹਿਬ ਦਾ ਜਾਅਲੀ ਮੈਰਿਜ ਸਰਟੀਫਿਕੇਟ ਮਿਲਿਆ। ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਡੀ ਕੁੜੀ ਮਿਲਣੀ ਚਾਹੀਦੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ 2000 ਰੁਪਏ 'ਚ ਜਾਅਲੀ ਮੈਰਿਜ ਸਰਟੀਫਿਕੇਟ ਬਣਵਾ ਕੇ ਦਿੱਤਾ ਹੈ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਭਵਿੱਖ 'ਚ ਅਜਿਹਾ ਕੰਮ ਨਹੀਂ ਕਰੇਗਾ।
ਇਹ ਵੀ ਪੜ੍ਹੋ- ਭਲਕੇ ਪੰਜਾਬ ਵਾਸੀਆਂ ਨੂੰ ਮਿਲੇਗੀ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਕ ਨੂਰ ਖਾਲਸਾ ਫੌਜ ਦੇ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਲ ਸਿੰਘ ਰੋਡ 'ਤੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ 'ਚ ਗ੍ਰੰਥੀ ਜਰਨੈਲ ਸਿੰਘ ਨੇ ਮਾਮਾ ਅਤੇ ਭਾਣਜੀ ਦਾ ਪੈਸੇ ਲੈ ਕੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਜਰਨੈਲ ਸਿੰਘ ਦੀ ਸ਼ਿਕਾਇਤ ਆਈ ਸੀ ਅਤੇ ਉਸ ਵੇਲੇ ਵੀ ਗ੍ਰੰਥੀ ਜਰਨੈਲ ਸਿੰਘ ਨੇ ਆਪਣੇ ਵੱਲੋਂ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਅੱਜ ਫੇਰ ਇਸਦੀ ਸ਼ਿਕਾਇਤ ਆਈ ਅਤੇ ਜਰਨੈਲ ਸਿੰਘ ਨੇ ਮੰਨਿਆ ਕਿ ਉਸ ਨੇ 2000 ਰੁਪਏ ਲੈਕੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਇਆ ਸੀ। ਉਨ੍ਹਾਂ ਕਿਹਾ ਕਿ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਜੇ ਸਨ ਅਸੀਂ ਉਹਨਾਂ ਨੂੰ ਲਿਜਾ ਕੇ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਭੇਜ ਦਿੱਤਾ ਹੈ ਤਾਂ ਜੋ ਜਰਨੈਲ ਸਿੰਘ ਵਰਗੇ ਲੋਕ ਬੇਅਦਬੀ ਨਾ ਕਰ ਸਕਣ ਅਤੇ ਗਲਤ ਤਰੀਕੇ ਨਾਲ ਪੈਸੇ ਨਾ ਲੈ ਸਕਣ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8