ਅਪਾਹਜ ਦਾਦਾ-ਦਾਦੀ ਲਈ ਸਰਵਣ ਪੋਤਾ ਬਣ ਗਿਆ ਮੰਗਤਾ

Saturday, Jan 06, 2018 - 06:07 PM (IST)

ਬੋਹਾ/ਬੁਢਲਾਡਾ (ਬਾਂਸਲ) : ਹਲਾਤ ਤੇ ਮਜ਼ਬੂਰੀਆਂ ਅਕਸਰ ਖੁਦਕੁਸ਼ੀ ਦਾ ਕਾਰਨ ਬਣਦੀਆਂ ਹਨ ਪਰ ਇਕ ਨਾਬਾਲਗ ਬੱਚਾ ਆਪਣੀ ਪੜਾਈ 'ਚੋਂ ਛੱਡ ਕੇ ਹਲਾਤਾਂ ਨਾਲ ਸੰਘਰਸ਼ ਕਰਦਿਆਂ ਅਪਾਹਜ ਦਾਦਾ-ਦਾਦੀ ਦਾ ਸਰਵਣ ਬਣਨ ਲਈ ਮੰਗਤਾ ਬਣ ਕੇ ਮੰਗਣ ਲਈ ਮਜਬੂਰ ਹੈ। ਇਹੋਂ ਜਿਹੀ ਦਰਦਭਰੀ ਕਹਾਣੀ ਦਾ ਪਾਤਰ ਹੈ? ਪਿੰਡ ਬੋਹਾ ਦੀਆ ਗਲੀਆਂ 'ਚ ਮੰਗਣ ਵਾਲਾ 13 ਸਾਲਾ ਦਾ ਤਜਿੰਦਰ ਸਿੰਘ ਜੋ ਲੋਕਾਂ ਦੀਆਂ ਅੱਖਾਂ 'ਚ ਜ਼ਿੰਦਗੀ ਲੱਭਦਾ ਵਿਖਾਈ ਦੇ ਰਿਹਾ ਹੈ। ਪਿੰਡ ਦੀ ਗਾਦੜਪੱਤੀ 'ਚ ਰਹਿਣ ਵਾਲਾ ਅੰਨ੍ਹੀ ਅਤੇ ਮਾਨਸਿਕ ਰੋਗੀ ਦਾਦੀ ਲਈ ਡੰਗੋਰੀਆਂ ਬਣਿਆ ਤਜਿੰਦਰ ਦੇ ਦਾਦਾ ਪਿਆਰਾ ਸਿੰਘ ਨੇ ਦੱਸਿਆ ਕਿ ਕਰੀਬ ਦਹਾਕਾ ਪਹਿਲਾਂ ਉਸ ਦੇ ਪਰਿਵਾਰ ਦਾ ਮਾਹੌਲ ਖੁਸ਼ਗਵਾਰ ਸੀ ਪਰ ਘਰੇਲੂ ਕਲੇਸ਼ ਕਾਰਨ ਤਜਿੰਦਰ ਦੀ ਮਾਂ ਨੇ 2009 'ਚ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਤਜਿੰਦਰ ਦੇ ਪਿਤਾ ਮੱਖਣ ਸਿੰਘ ਦੀ ਮਕਾਨ ਉਸਾਰੀ ਦੇ ਕੰਮ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ ਸੀ। ਘਰ 'ਚ ਰੋਟੀ ਦਾ ਜੁਗਾੜ ਨਾ ਹੋਣ ਕਾਰਨ ਤਜਿੰਦਰ ਦੀ ਵੱਡੀ ਭੈਣ ਨੂੰ ਨਾਨਕਾ ਪਰਿਵਾਰ ਲੈ ਗਿਆ|ਪਰ ਇਹ ਨਾਬਾਲਗ ਆਪਣੀ ਪੜਾਈ ਨੂੰ ਤੋਰਨ ਅਤੇ ਦਾਦਾ ਦਾਦੀ ਦਾ ਸਰਵਣ ਬਣਨ ਲਈ ਬੋਹਾ ਦੀਆਂ ਗਲੀਆ ਦਾ ਮੰਗਤਾ ਬਣ ਗਿਆ। ਕੁਦਰਤ ਦੀ ਕਰੋਪੀ ਦੀ ਮਾਰ ਝਲਦਿਆਂ ਮਾਤਾ-ਪਿਤਾ ਦੇ ਵਿਛੋੜੇ ਤੋਂ ਬਾਅਦ ਨਾਬਾਲਗ ਤਜਿੰਦਰ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਸ਼ੂਗਰ ਕੰਟਰੋਲ ਨਾ ਹੋਣ ਕਾਰਨ ਰੋਜ਼ਾਨਾ ਮਹਿੰਗੇ ਟੀਕੇ ਵੀ ਤਜਿੰਦਰ ਦੀ ਜ਼ਿੰਦਗੀ ਲਈ ਸਰਾਪ ਬਣ ਗਏ।| ਦਾਦਾ ਦਾਦੀ ਦੀ ਰੋਟੀ ਦਾ ਜੁਗਾੜ ਅਤੇ ਬਿਮਾਰੀ ਲਈ ਦਵਾਈ ਦੀ ਦੌੜ ਨੂੰ ਪੂਰਾ ਕਰਨ ਲਈ ਬੋਹਾ ਦੀਆਂ ਗਲੀਆਂ 'ਚ ਮੰਗਣਾ ਉਸਦਾ ਨਿੱਤ ਦਾ ਕੰਮ ਹੀ ਬਣ ਗਿਆ। ਅੱਜ ਜੱਗ ਬਾਣੀ ਨਾਲ ਗੱਲਬਾਤ ਕਰਦਿਆਂ ਨਾਬਾਲਗ ਤਜਿੰਦਰ ਦੀਆਂ ਅੱਖਾਂ ਦੇ ਅੱਥਰੂ ਰੁੱਕ ਨਹੀਂ ਰਹੇ ਸਨ, ਨੇ ਦੱਸਿਆ ਕਿ 2016 'ਚ ਪੰਜਵੀਂ ਜਮਾਤ ਪਾਸ ਕਰਕੇ ਉਸਨੇ ਛੇਵੀਂ 'ਚ ਦਾਖਲਾ ਲੈ ਲਿਆ ਸੀ ਪਰ ਕਾਪੀਆ ਅਤੇ ਕਿਤਾਬਾਂ ਨਾ ਖਰੀਦ ਸਕਣ ਕਾਰਨ ਉਸਨੂੰ ਅਧਿਆਪਕਾਂ ਤੋਂ ਕੁੱਟ ਪੈਂਦੀ ਸੀ, ਜਿਸ ਕਾਰਨ ਉਸਨੇ ਸਕੂਲ ਜਾਣਾ ਬੰਦ ਕਰ ਦਿੱਤਾ। ਬੋਹਾ ਦੇ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇਸ ਨਾਬਾਲਗ ਦੀ ਜਿੰਦਗੀ ਬਿਹਤਰ ਬਣਾਉਣ ਲਈ ਭਾਵੇਂ ਬੀੜਾ ਚੁੱਕਿਆ ਹੈ ਪਰ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਨਾਬਾਲਗ ਸਰਵਣ ਆਪਣੇ ਦਾਦਾ-ਦਾਦੀ ਲਈ ਸਰਵਣ ਦੀ ਭੂਮਿਕਾ ਰਾਹੀਂ ਬਰਕਰਾਰ ਰੱਖਣ ਲਈ ਮਦਦਗਾਰ ਬਣੇ।


Related News