ਵਿਧਵਾ ਔਰਤ ਦੀ 2 ਏਕੜ ਕਣਕ ਸੜ ਕੇ ਸੁਆਹ

Friday, Apr 25, 2025 - 04:07 PM (IST)

ਵਿਧਵਾ ਔਰਤ ਦੀ 2 ਏਕੜ ਕਣਕ ਸੜ ਕੇ ਸੁਆਹ

ਲਾਡੋਵਾਲ (ਰਵੀ)- ਖੇਤੀਬਾੜੀ ’ਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਂਗਟ (2) ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਖੇ ਇਕ ਵਿਧਵਾ ਔਰਤ ਬਲਜੀਤ ਕੌਰ ਪਤਨੀ ਸਵ. ਬਲਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਕਲਾਂ ਦੀ 2 ਏਕੜ ਕਣਕ ਸੜ ਕੇ ਸੁਆਹ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਕਣਕ ਸੜਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਵਿਧਵਾ ਔਰਤ ਨੇ ਬਹੁਤ ਮੁਸ਼ਕਿਲ ’ਤੇ ਮਿਹਨਤ ਨਾਲ ਕਣਕ ਬੀਜ ਕੇ ਪੁੱਤਾਂ ਵਾਂਗ ਪਾਲੀ ਪਰ ਰੱਬ ਦੀ ਮਰਜ਼ੀ ਇਸ ਔਰਤ ਨੂੰ ਇਸ ਦਾ ਫਲ ਨਹੀਂ ਮਿਲ ਸਕਿਆ। ਪਿੰਡ ਦੀ ਪੰਚਾਇਤ ਨੇ ਸਬੰਧਤ ਮਹਿਕਮੇ ਕੋਲੋਂ ਮੰਗ ਕੀਤੀ ਕਿ ਇਸ ਵਿਧਵਾ ਔਰਤ ਨੂੰ ਸੜੀ ਹੋਈ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਸ ਔਰਤ ਨੂੰ ਕੁਝ ਰਾਹਤ ਮਿਲ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News