ਪੰਜਾਬ ਦੇ ਸਰਕਾਰੀ ਸਕੂਲ ਵਿਚ ਵੱਡੀ ਲਾਪਰਵਾਹੀ, ਸਿੱਖਿਆ ਵਿਭਾਗ ਨੇ ਕਰ ''ਤੀ ਕਾਰਵਾਈ
Friday, Nov 08, 2024 - 06:22 PM (IST)
 
            
            ਪਟਿਆਲਾ : ਬਲਾਕ ਰਾਜਪੁਰਾ ਦੇ ਇਕ ਸਰਕਾਰੀ ਸਕੂਲ ਵਿਚ ਮੰਗਲਵਾਰ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਦੀ ਟੀਮ ਵੱਲੋਂ ਨਿਰੀਖਣ ਦੌਰਾਨ ਸਕੂਲ ਪ੍ਰਬੰਧਨ ਵਿਚ ਗੰਭੀਰ ਲਾਪਰਵਾਹੀ ਸਾਹਮਣੇ ਆਉਣ 'ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਗਈ। ਦਰਅਸਲ ਇਸ ਨਿਰੀਖਣ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਬਹੁਤ ਨੀਵਾਂ ਪਾਇਆ ਗਿਆ। ਨੋਟੀਫਿਕੇਸ਼ਨ ਵਿਚ ਆਖਿਆ ਗਿਆ ਕਿ ਸ੍ਰੀ ਰਾਮ ਦਾਸ, ਈ. ਟੀ. ਟੀ. ਅਧਿਆਪਕ ਵਲੋਂ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਬੱਚਿਆਂ ਨੂੰ ਪੜ੍ਹਾਉਣ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੇ ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ
ਇਸ ਦੇ ਚੱਲਦੇ ਅਧਿਆਪਕ ਨੂੰ ਲਾਪਰਵਾਹੀ ਅਤੇ ਕਾਰਗੁਜ਼ਾਰੀ ਵਿਚ ਕਮੀਆਂ ਦੇ ਚੱਲਦੇ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਡਾਇਰੈਕਟਰ ਨੇ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਰਹੇਗੀ। ਹਰਪ੍ਰੀਤ ਕੌਰ, ਪੀਸੀਐੱਸ, ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਕਿਹਾ ਕਿ ਇਸ ਕਾਰਵਾਈ ਨਾਲ ਹੋਰ ਅਧਿਆਪਕਾਂ ਨੂੰ ਵੀ ਸਬਕ ਮਿਲੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸੁਰੱਖਿਆ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਲਰਟ 'ਤੇ ਪੰਜਾਬ ਪੁਲਸ, ਲਵਪ੍ਰੀਤ ਉਰਫ ਬਾਬਾ ਦੀ ਧਾਰਮਿਕ ਡੇਰਿਆਂ ’ਚ ਭਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                            