ਸਰਕਾਰੀ ਸਕੂਲਾਂ ਦੇ ''ਵਿਦਿਆਰਥੀਆਂ'' ਦੀ ਹਾਜ਼ਰੀ ਦੇ ਗ੍ਰਾਫ ''ਤੇ ਮਹਿਕਮੇ ਦੀ ਨਜ਼ਰ

Wednesday, Oct 21, 2020 - 02:32 PM (IST)

ਸਰਕਾਰੀ ਸਕੂਲਾਂ ਦੇ ''ਵਿਦਿਆਰਥੀਆਂ'' ਦੀ ਹਾਜ਼ਰੀ ਦੇ ਗ੍ਰਾਫ ''ਤੇ ਮਹਿਕਮੇ ਦੀ ਨਜ਼ਰ

ਲੁਧਿਆਣਾ (ਵਿੱਕੀ) : ਕੋਵਿਡ-19 ਮਹਾਮਾਰੀ ਕਾਰਨ ਬੀਤੇ 7 ਮਹੀਨਿਆਂ ਬਾਅਦ ਪੰਜਾਬ ਭਰ ਦੇ ਸਰਕਾਰੀ ਸਕੂਲ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੋਲ੍ਹੇ ਗਏ ਪਰ ਵਿਦਿਆਰਥੀਆਂ ਦੀ ਮੌਜੂਦਗੀ ਬਹੁਤ ਘੱਟ ਰਹੀ। ਸੋਮਵਾਰ ਨੂੰ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਹਿਲਾ ਦਿਨ ਹੋਣ ਦੇ ਕਾਰਨ ਵਿਦਿਆਰਥੀ ਘੱਟ ਆਏ ਹਨ ਪਰ ਆਉਣ ਵਾਲੇ ਦਿਨਾਂ 'ਚ ਗਿਣਤੀ ਹੋਰ ਵਧੇਗੀ। ਮਹਿਕਮੇ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦ ਬੀਤੇ ਦਿਨ ਸਕੂਲ ਖੁੱਲ੍ਹਣ 'ਤੇ ਵਿਦਿਆਰਥੀਆਂ ਦੀ ਗਿਣਤੀ 'ਚ  ਕੋਈ ਖ਼ਾਸ ਫਰਕ ਦੇਖਣ ਨੂੰ ਨਹੀਂ ਮਿਲਿਆ। ਸ਼ਹਿਰੀ ਖੇਤਰਾਂ ਦੇ ਕੁਝ ਸਕੂਲਾਂ 'ਚ ਸੋਮਵਾਰ ਤੋਂ ਕੁਝ ਜ਼ਿਆਦਾ ਵਿਦਿਆਰਥੀ ਸਕੂਲ ਆਏ ਪਰ ਜ਼ਿਆਦਾਤਰ ਸਕੂਲਾਂ 'ਚ ਸੋਮਵਾਰ ਵਰਗੇ ਹੀ ਹਾਲਾਤ ਰਹੇ।

ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਜਿੰਨੇ ਮਾਪਿਆਂ ਨੇ ਉਨ੍ਹਾਂ ਨੂੰ ਕੰਸੈਂਟ ਦਿੱਤੀ ਹੈ, ਉਨੇ ਬੱਚੇ ਹੁਣ ਸਕੂਲ ਨਹੀਂ ਆ ਰਹੇ ਹਨ। ਸ਼ਹਿਰੀ ਖੇਤਰ ਦੇ ਜ਼ਿਆਦਾਤਰ ਸਕੂਲਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ 'ਚ ਲਗਭਗ ਸੋਮਵਾਰ ਵਰਗੇ ਹਾਲਾਤ ਦੇਖਣ ਨੂੰ ਮਿਲੇ। ਜ਼ਿਆਦਾਤਰ ਸਕੂਲਾਂ 'ਚ ਵਿਦਿਆਰਥੀਆਂ ਦੀ ਮੌਜੂਦਗੀ ਸੋਮਵਾਰ ਤੋਂ ਵੀ ਘੱਟ ਦਰਜ ਕੀਤੀ ਗਈ। ਅਧਿਆਪਕਾਂ ਦੀ ਮੰਨੀਏ ਤਾਂ ਵਿਦਿਆਰਥੀਆਂ ਦੇ ਮਾਪਿਆਂ 'ਚ ਹੁਣ ਕਿਤੇ ਨਾ ਕਿਤੇ ਕੋਰੋਨਾ ਦਾ ਡਰ ਬਣਿਆ ਹੋਇਆ ਹੈ, ਜਿਸ ਕਾਰਨ ਉਹ ਆਪਣੇ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਇਸ ਲਈ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਹਨ। ਅਧਿਆਪਕਾਂ ਦੀ ਮੰਨੀਏ ਤਾਂ ਜਦੋਂ ਤੱਕ ਸਕੂਲ ਪੂਰਨ ਰੂਪ 'ਚ ਨਹੀਂ ਖੁੱਲ੍ਹਦੇ, ਤਦ ਤੱਕ ਵਿਦਿਆਰਥੀਆਂ ਦੀ ਗਿਣਤੀ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ।


author

Babita

Content Editor

Related News