ਸਰਕਾਰੀ ਸਕੂਲਾਂ ’ਚ ਨੇ ਗਰਮੀਂ ਦੀਆਂ ਛੁੱਟੀਆਂ ਪਰ ਲੱਗ ਰਹੇ ਹਨ ਆਂਗਣਵਾੜੀ ਸੈਂਟਰ

Monday, May 24, 2021 - 03:17 PM (IST)

ਸਰਕਾਰੀ ਸਕੂਲਾਂ ’ਚ ਨੇ ਗਰਮੀਂ ਦੀਆਂ ਛੁੱਟੀਆਂ ਪਰ ਲੱਗ ਰਹੇ ਹਨ ਆਂਗਣਵਾੜੀ ਸੈਂਟਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਨੇ ਭਾਵੇਂ 22 ਮਈ ਤੋਂ ਸਰਕਾਰੀ ਸਕੂਲਾਂ ਵਿੱਚ ਤਾਂ ਗਰਮੀਂ ਦੇ ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ ਪਰ ਸੂਬੇ ’ਚ ਚੱਲ ਰਹੇ ਕਰੀਬ 27 ਹਜ਼ਾਰ 300 ਆਂਗਣਵਾੜੀ ਸੈਂਟਰਾਂ ਵੱਲ ਸਰਕਾਰ ਨੇ ਉਕਾ ਧਿਆਨ ਨਹੀਂ ਦਿੱਤਾ। ਆਂਗਣਵਾੜੀ ਸੈਂਟਰਾਂ ਵਿੱਚ ਪੰਜਾਬ ਸਰਕਾਰ ਨੇ ਛੁੱਟੀਆਂ ਹੀ ਨਹੀਂ ਕੀਤੀਆਂ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਲਗਭਗ 60 ਫੀਸਦੀ ਆਂਗਣਵਾੜੀ ਸੈਂਟਰ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਹਨ। ਜਿਹੜੇ ਸੈਂਟਰ ਇਨ੍ਹਾਂ ਸਕੂਲਾਂ ਵਿੱਚ ਚੱਲਦੇ ਸਨ, ਉਨ੍ਹਾਂ ਨੂੰ ਸਕੂਲਾਂ ਵਿੱਚ ਛੁਟੀਆਂ ਹੋਣ ਕਰਕੇ ਜਿੰਦਰੇ ਲੱਗ ਗਏ ਹਨ। 

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਇਸ ਸਬੰਧ ’ਚ ਜਦੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਪ੍ਰਿੰਸੀਪਲ ਸਕੱਤਰ ਪੀ.ਰਾਜੀ. ਸ੍ਰੀ ਵਾਸਤਵਾ ਅਤੇ ਵਿਭਾਗ ਦੇ ਡਾਇਰੈਕਟਰ ਵਿਪਲ ਉੱਜਵਲ ਨੂੰ ਮੰਗ ਪੱਤਰ ਦਿੱਤਾ ਹੈ। ਮੰਗ- ਪੱਤਰ ਭੇਜ ਕੇ ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲਾਂ ਵਾਂਗੂੰ ਆਂਗਣਵਾੜੀ ਸੈਂਟਰਾਂ ਵਿੱਚ ਵੀ ਛੁੱਟੀਆਂ ਕੀਤੀਆਂ ਜਾਣ ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ


author

rajwinder kaur

Content Editor

Related News