GST ਚੋਰਾਂ ਨੂੰ ਸਰਕਾਰ ਦਾ ਅਲਟੀਮੇਟਮ! ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਫਰਮਾਂ ਦੀ ਹੁਣ ਖ਼ੈਰ ਨਹੀਂ

Tuesday, May 16, 2023 - 11:23 PM (IST)

GST ਚੋਰਾਂ ਨੂੰ ਸਰਕਾਰ ਦਾ ਅਲਟੀਮੇਟਮ! ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਫਰਮਾਂ ਦੀ ਹੁਣ ਖ਼ੈਰ ਨਹੀਂ

ਲੁਧਿਆਣਾ (ਸੇਠੀ)- ਜੀ. ਐੱਸ. ਟੀ. ਚੋਰੀ ਕਰਨ ਵਾਲਿਆਂ ਲਈ ਸਰਕਾਰ ਦਾ ‘ਅਲਟੀਮੇਟਮ’ ਫਰਜ਼ੀ ਜੀ. ਐੱਸ. ਟੀ. ਬਿੱਲ ਅਤੇ ਫਰਜ਼ੀ ਜੀ.ਐੱਸ.ਟੀ. ਰਜਿਸਟ੍ਰੇਸ਼ਨ ਦੇ ਜ਼ਰੀਏ ਟੈਕਸ ਚਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਸੈਂਟ੍ਰਲ ਬੋਰਡ ਆਫ ਐਨਡ੍ਰਾਈਡ ਟੈਕਸਿਜ਼ ਐਂਡ ਕਸਟਮ ਨੇ 16 ਮਈ ਮੰਗਲਵਾਰ ਤੋਂ ਦੋ ਮਹੀਨੇ ਲਈ ਜਾਂਚ ਮੁਹਿੰਮ ਚਲਾਈ ਹੈ। ਗੁਡਸ ਐਂਡ ਸਰਵਿਸ ਟੈਕਸ ਨੂੰ ਅਮਲ ਵਿਚ ਆਏ ਸਾਲਾਂ ਬੀਤ ਚੁੱਕੇ ਹਨ ਪਰ ਅਜੇ ਵੀ ਇਸ ਵਿਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਅਸਲ ਵਿਚ ਕਰ ਚੋਰੀ ਕਰਨ ਵਾਲੇ ਨਵੇਂ ਨਵੇਂ ਤਰੀਕੇ ਇਜ਼ਾਦ ਕਰਦੇ ਰਹਿੰਦੇ ਹਨ ਅਤੇ ਇਸ ਕਾਰਨ ਕਰ ਅਥਾਰਟੀ ਨੂੰ ਲਗਾਤਾਰ ਅਪਗ੍ਰੇਡ ਹੋਣਾ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ - IPL Playoffs ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ ਇਹ ਖਿਡਾਰੀ, 16 ਕਰੋੜ ਦੇ ਖਿਡਾਰੀ ਨੇ ਬਣਾਈਆਂ 15 ਦੌੜਾਂ

ਇਸ ਵਿਚ ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਅਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਨ੍ਹਾਂ ’ਤੇ ਲਗਾਮ ਪਾਉਣ ਦੀ ਤਿਆਰੀ ਹੈ, ਜਿਸ ਦੇ ਤਹਿਤ ਜੀ. ਐੱਸ. ਟੀ. ਚੋਰੀ ਰੋਕਣ ਲਈ ਵਿੱਤ ਮੰਤਰਾਲਾ ਨੇ ਜੀ. ਐੱਸ. ਟੀ. ਵਿਭਾਗ ਨੂੰ ਸਖਤ ਨਿਰਦੇਸ਼ ਦੇ ਰੱਖੇ ਹਨ। ਇਸੇ ਦੇ ਤਹਿਤ 16 ਮਈ ਤੋਂ ਦੇਸ਼ ਭਰ ਵਿਚ ਦੋ ਮਹੀਨੇ ਲਈ ਜਾਂਚ ਮੁਹਿੰਮ ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਲਈ ਸ਼ੁਰੂ ਕੀਤੀ ਗਈ ਹੈ। ਜੀ. ਐੱਸ. ਟੀ. ਚੋਰਾਂ ਨੂੰ ਫੜਣ ਲਈ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਦੁਕਾਨਾਂ ਅਤੇ ਅਦਾਰਿਆਂ ’ਤੇ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ।

ਦੋ ਮਹੀਨੇ ਤੱਕ ਕਾਰੋਬਾਰੀਆਂ ਦੇ ਸਿਰ ’ਤੇ ਲਟਕੇਗੀ ਤਲਵਾਰ

ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਦਾ ਪਤਾ ਲਾਉਣ ਅਤੇ ਫਰਜ਼ੀ ਇਨਪੁਟ ਕਰ ਕ੍ਰੈਡਿਟ ਦੇ ਦਾਅਵੇ ਦਾ ਫਾਇਦਾ ਉਠਾਉਣ ਵਾਲੇ ਧੋਖੇਬਾਜ਼ਾਂ ਦੀ ਪਛਾਣ ਕਰਨ ਲਈ ਸੈਂਟ੍ਰਲ ਅਤੇ ਰਾਜਾਂ ਦੇ ਕਰ ਅਧਿਕਾਰੀਆਂ ਨੇ ਦੋ ਮਹੀਨੇ ਦੀ ਇਕ ਵਿਸੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਅਜਿਹੇ ਲੋਕ ਜੀ. ਐੱਸ. ਟੀ. ਪਲੇਟਫਾਰਮ ’ਤੇ ਫਰਜ਼ੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਉਸ ਦੇ ਆਧਾਰ ’ਤੇ ਫਰਜ਼ੀ ਰਸੀਦਾਂ ਦੇ ਸਹਾਰੇ ਆਈ. ਟੀ. ਸੀ ਦੇ ਦਾਅਵੇ ਕਰਦੇ ਹਨ ਅਤੇ ਕਿਸੇ ਵੀ ਤਰ੍ਰਾਂ ਦੀ ਅਸਲੀ ਸੇਲ ਪਰਚੇਜ਼ ਦੀ ਸਪਲਾਈ ਤੋਂ ਬਗੈਰ ਹੀ ਉਹ ਆਪਣੇ ਖਾਤੇ ਵਿਚ ਫਾਇਦੇ ਦੀ ਰਕਮ ਜਮ੍ਹਾ ਕਰਵਾ ਲੈਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ICC ਨੇ ਕ੍ਰਿਕਟ ਦੇ ਨਿਯਮਾਂ 'ਚ ਕੀਤੇ ਬਦਲਾਅ; Free Hit, ਸਾਫ਼ਟ ਸਿਗਨਲ ਸਣੇ ਇਨ੍ਹਾਂ ਨਿਯਮਾਂ 'ਚ ਆਈ ਤਬਦੀਲੀ

ਇਸ ਮੁਹਿੰਮ ਦੌਰਾਨ ਫੜੇ ਜਾਣ ਵਾਲਿਆਂ ’ਤੇ ਵਿਭਾਗ ਕਰੇਗਾ ਸਖਤ ਕਾਰਵਾਈ

ਦੋ ਮਹੀਨੇ ਦੇ ਲਈ ਜਾਰੀ ਇਹ ਜਾਂਚ ਮੁਹਿੰਮ ਫਰਜ਼ੀ ਜੀ.ਐੱਸ. ਟੀ. ਰਜਿਸਟ੍ਰੇਸ਼ਨ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦਾ ਮਕਸਦ ਫਰਜ਼ੀ ਬਿੱਲ, ਫਰਜ਼ੀ ਜੀ.ਐੱਸ.ਟੀ. ਰਜਿਸਟ੍ਰੇਸ਼ਨ ਅਤੇ ਗਲਤ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਵਾਲਿਆਂ ਦਾ ਪਤਾ ਲਗਾਉਣਾ ਹੈ। ਸ਼ੱਕੀ ਜੀ. ਐੱਸ. ਟੀ. ਖਾਤਿਆਂ ਅਤੇ ਫਰਜ਼ੀ ਬਿੱਲ ਜਾਰੀ ਕਰਨ ਵਾਲੇ ਅਦਾਰਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀ ਕਿਵੇਂ ਕਰਨਗੇ ਮੁਹਿੰਮ ਵਿਚ ਕੰਮ

ਸੈਂਟ੍ਰਲ ਅਤੇ ਸਟੇਟ ਦੇ ਸਾਰੇ ਕਰ ਅਧਿਕਾਰੀ ਮੁਹਿੰਮ ਦੌਰਾਨ ਸ਼ੱਕੀ ਜੀ. ਐੱਸ. ਟੀ. ਖਾਤਿਆਂ ਦੀ ਪਛਾਣ ਕਰਨ ਦੇ ਨਾਲ ਹੀ ਫਰਜ਼ੀ ਬਿੱਲਾਂ ਨੂੰ ਜੀ. ਐੱਸ. ਟੀ. ਨੈੱਟਵਰਕ ਤੋਂ ਬਾਹਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਨ੍ਹਾਂ ਵਿਚੋਂ ਫਰਜ਼ੀ ਰਜਿਸਟ੍ਰੇਸ਼ਨ ਦੀ ਪਛਾਣ ਲਈ ਜੀ. ਐੱਸ. ਟੀ. ਐੱਨ. ’ਤੇ ਵਿਸਥਾਰਤ ਅੰਕੜੇ ਦਾ ਵਿਸ਼ਲੇਸ਼ਣ ਅਤੇ ਜੋਖਿਮ ਮਾਣਕਾਂ ਦਾ ਸਹਾਰਾ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - IPL 2023: ਗੁਜਰਾਤ ਟਾਈਟਨਸ ਨੇ Play-offs 'ਚ ਰੱਖਿਆ ਕਦਮ, ਹੈਦਰਾਬਾਦ ਦਾ ਮੁੱਕਿਆ ਸਫ਼ਰ

ਜੀ. ਐੱਸ. ਟੀ. ਵਿਭਾਗ ਦੀਆਂ ਤਿਆਰੀਆਂ ਜ਼ੋਰਾਂ ’ਤੇ

ਵਿਭਾਗੀ ਸੂਤਰਾਂ ਦੇ ਮੁਤਾਬਕ ਮੁਹਿੰਮ ਦੀ ਤਿਆਰ ਜ਼ੋਰਾਂ-ਸ਼ੋਰਾਂ ’ਤੇ ਕੀਤੀ ਜਾ ਰਹੀ ਹੈ। ਪਤਾ ਇਹ ਵੀ ਲੱਗਾ ਹੈ ਕਿ ਅਧਿਕਾਰੀਆਂ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਦੇ ਨਾਲ ਮੌਜੂਦ ਡਾਟਾ ਦੀ ਜਾਂਚ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਦੇ ਇਨਪੁਟਸ ’ਤੇ ਵੀ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਫਰਮਾਂ ਦੀ ਆਈਡੈਂਟੀਫਿਕੇਸ਼ਨ ਕਰ ਕੇ ਅਤੇ ਅਧਿਕਾਰੀ ਫੀਲਡ ਵੈਰੀਫਿਕੇਸ਼ਨ ’ਤੇ ਜਾ ਕੇ ਐਕਸ਼ਨ ਲੈਣਗੇ। ਇਸ ਮੁਹਿੰਮ ਵਿਚ ਸੈਂਟ੍ਰਲ ਅਤੇ ਸਟੇਟ ਦੋਵੇਂ ਮਿਲ ਕੇ ਕੰਮ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News