ਕੇਂਦਰ ਸਰਕਾਰ ਨੇ 3 ਮਹੀਨਿਆਂ ’ਚ 25 ਲੱਖ ਟਨ ਕੋਲਾ ਦੇਣ ’ਤੇ ਪ੍ਰਗਟਾਈ ਸਹਿਮਤੀ

Tuesday, Jun 26, 2018 - 12:24 AM (IST)

ਕੇਂਦਰ ਸਰਕਾਰ ਨੇ 3 ਮਹੀਨਿਆਂ ’ਚ 25 ਲੱਖ ਟਨ ਕੋਲਾ ਦੇਣ ’ਤੇ ਪ੍ਰਗਟਾਈ ਸਹਿਮਤੀ

ਚੰਡੀਗਡ਼੍ਹ/ਪਟਿਆਲਾ, (ਪਰਮੀਤ)– ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਲਈ ਅਗਲੇ ਤਿੰਨ ਮਹੀਨਿਆਂ ਦੌਰਾਨ 25 ਲੱਖ ਟਨ ਕੋਲਾ ਦੇਣ  ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਅੱਜ ਕੋਲਕਾਤਾ ਵਿਚ ਹੋਈ ਉਚ ਪੱਧਰੀ ਮੀਟਿੰਗ ਵਿਚ ਦਿੱਤੀ ਗਈ, ਜਿਸਦੀ ਪ੍ਰਧਾਨਗੀ ਕੋਲ ਮੰਤਰਾਲੇ ਦੇ ਡਾਇਰੈਕਟਰ ਮਾਰਕੀਟਿੰਗ ਨੇ ਕੀਤੀ।
 ®ਇਹ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਐੱਸ. ਕੇ. ਪੁਰੀ ਨੇ ਦੱਸਿਆ ਕਿ ਕੋਲਕਾਤਾ ਵਿਚ ਅੱਜ ਹੋਈ ਮੀਟਿੰਗ ਵਿਚ ਕੇਂਦਰੀ ਕੋਲਾ ਮੰਤਰਾਲਾ, ਰੇਲ ਮੰਤਰਾਲਾ, ਸਾਰੀਆਂ ਕੋਲ ਕੰਪਨੀਆਂ ਤੋਂ ਇਲਾਵਾ ਵੱਖ-ਵੱਖ  ਸੂਬਿਅਾਂ ਤੋਂ ਪਾਵਰ ਕੰਪਨੀਆਂ ਦੇ ਪ੍ਰਤੀਨਿਧ ਸ਼ਾਮਲ ਸਨ। ਇਹ ਤਿਮਾਹੀ ਮੀਟਿੰਗ ਸੀ, ਜਿਸ ਵਿਚ ਸਰਕਾਰੀ ਥਰਮਲਾਂ ਲਈ ਕੋਲੇ ਦੀ ਜ਼ਰੂਰਤ ’ਤੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਅਸੀਂ ਸਾਡੇ ਚਾਲੂ ਸਰਕਾਰੀ ਥਰਮਲ ਯੂਨਿਟਾਂ ਵਾਸਤੇ ਅਗਲੇ ਤਿੰਨ ਮਹੀਨਿਆਂ ਦੌਰਾਨ 25 ਲੱਖ ਟਨ ਕੋਲੇ ਦੀ ਜ਼ਰੂਰਤ ਦੀ ਤਜਵੀਜ਼ ਰੱਖੀ ਤੇ ਦੱਸਿਆ ਕਿ  ਸੂਬੇ ਵਿਚ ਝੋਨੇ ਦਾ ਸੀਜ਼ਨ ਚਲਦਾ ਹੋਣ ਕਾਰਨ ਇਸ ਵੇਲੇ ਦੋ ਪਲਾਂਟਾਂ ਦੇ ਚਾਲੂ ਸਾਰੇ 8 ਯੂਨਿਟ ਚਲਦੇ  ਹਨ ਤੇ  ਚਲਦੇ ਰਹਿਣਗੇ, ਜਿਸ ਵਾਸਤੇ ਇੰਨੀ ਮਾਤਰਾ ਵਿਚ  ਕੋਲੇ ਦੀ ਜ਼ਰੂਰਤ ਪਵੇਗੀ। 
 ®ਇੰਜ. ਪੁਰੀ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਨੂੰ ਇਹ ਕੋਲਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਇਸ ਪ੍ਰਵਾਨਗੀ ਅਨੁਸਾਰ ਰੋਜ਼ਾਨਾ 7 ਰੈਕ ਕੋਲਾ  ਪੰਜਾਬ ਨੂੰ ਮਿਲੇਗਾ ਤੇ ਇਸ ਕੋਲੇ ਦੀ ਕੀਮਤ ’ਤੇ ਢੋਆ ਢੁਆਈ ਦੀ ਲਾਗਤ ਦੀ ਅਦਾਇਗੀ ਪਾਵਰਕਾਮ ਨੂੰ ਸਮੇਂ ਸਿਰ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਪਾਵਰਕਾਮ  ਨੂੰ ਇਹ ਕੋਲਾ ਮਿਲਣ ਨਾਲ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ 25 ਲੱਖ ਟਨ ਕੋਲਾ ਦੇਣ ਬਾਰੇ ਪੱਤਰ ਵੀ ਪਾਵਰਕਾਮ ਨੂੰ ਪ੍ਰਾਪਤ ਹੋ ਗਿਆ ਹੈ।
 ®ਉਨ੍ਹਾਂ  ਦੱਸਿਆ ਕਿ ਮੀਟਿੰਗ ਦੌਰਾਨ ਵੱਖ-ਵੱਖ ਸੂਬਿਅਾਂ ਦੀਆਂ ਕੋਲਾਂ ਜ਼ਰੂਰਤਾਂ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ  ਦੱਸਿਆ ਕਿ ਪਾਵਰਕਾਮ ਨੇ ਪ੍ਰਾਈਵੇਟ ਥਰਮਲਾਂ ਦੀ ਜ਼ਰੂਰਤ ਬਾਰੇ ਵੀ ਵੱਖਰੇ ਤੌਰ ’ਤੇ ਤਜਵੀਜ਼ ਸੌਂਪੀ ਹੋਈ ਹੈ, ਜੋ ਵਿਚਾਰ ਅਧੀਨ ਹੈ।
 ®ਇਸ ਦੌਰਾਨ ਪਾਵਰਕਾਮ ਨੂੰ ਵੱਡੀ ਰਾਹਤ ਉਦੋਂ ਮਿਲੀ ਜਦੋਂ ਗੋਇੰਦਵਾਲ ਸਾਹਿਬ ਪਲਾਂਟ ਅੱਜ ਮੁਡ਼ ਚਾਲੂ ਹੋ ਗਿਆ।
 


Related News