ਨਿੱਜੀ ਵਾਹਨਾਂ ਦੀ ਆਰ.ਸੀ. ਬਣਾਉਣਾ ਹੋਇਆ ਹੋਰ ਮਹਿੰਗਾ, ਸਰਕਾਰ ਨੇ ਵਧਾਇਆ ਮੋਟਰ ਵਹੀਕਲ ਟੈਕਸ

Friday, Feb 12, 2021 - 07:35 PM (IST)

ਲੁਧਿਆਣਾ (ਸੰਨੀ)  - ਸੂਬੇ ਵਿੱਚ ਨਵੇਂ ਨਿੱਜੀ ਵਾਹਨਾਂ ਦੀ ਆਰ.ਸੀ. ਬਣਾਉਣਾ ਹੋਰ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਨਿੱਜੀ ਵਾਹਨਾਂ 'ਤੇ ਮੋਟਰ ਵਹੀਕਲ ਟੈਕਸ ਵਿੱਚ ਇੱਕ ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਲੱਖ ਤੱਕ ਦੇ ਦੋਪਹੀਆ ਵਾਹਨਾਂ 'ਤੇ 7 ਫੀਸਦੀ, ਇੱਕ ਲੱਖ ਤੋਂ ਉੱਪਰ ਵਾਲੇ ਦੋਪਹੀਆ ਵਾਹਨਾਂ 'ਤੇ 9 ਫੀਸਦੀ ਮੋਟਰ ਵਹੀਕਲ ਟੈਕਸ ਲੱਗੇਗਾ। ਇਸਦੇ ਨਾਲ ਹੀ 15 ਲੱਖ ਤੱਕ ਦੀ ਕੀਮਤ ਵਾਲੇ ਨਿੱਜੀ ਚਾਰ ਪਹੀਆ ਵਾਹਨਾਂ 'ਤੇ 9 ਫੀਸਦੀ ਅਤੇ 15 ਲੱਖ ਤੋਂ ਜ਼ਿਆਦਾ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ 'ਤੇ 11 ਫੀਸਦੀ ਮੋਟਰ ਵਹੀਕਲ ਟੈਕਸ ਲੱਗੇਗਾ।

ਇੱਥੇ ਦੱਸਣਯੋਗ ਹੈ ਕਿ ਮੋਟਰ ਵਹੀਕਲ ਟੈਕਸ ਤੋਂ ਇਲਾਵਾ ਸੂਬਾ ਸਰਕਾਰ ਵਾਹਨਾਂ 'ਤੇ ਪਹਿਲਾਂ ਤੋਂ ਇੱਕ ਫੀਸਦੀ ਸੋਸ਼ਲ ਸਕਿਊਰਿਟੀ ਸਰਚਾਰਜ਼ ਅਤੇ ਕਾਓ ਸੈਸ ਵੱਖਰੇ ਤੌਰ 'ਤੇ ਲੈ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News