ਹੋਲੀ 'ਤੇ ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਰੇਲਵੇ ਨੇ ਦਿੱਤਾ ਤੋਹਫ਼ਾ
Monday, Mar 18, 2024 - 03:17 PM (IST)
ਅਬੋਹਰ (ਸੁਨੀਲ) : ਉੱਤਰ ਪੱਛਮੀ ਰੇਲਵੇ ਨੇ ਹੋਲੀ ਦੇ ਤਿਓਹਾਰ ਮੌਕੇ ਦੂਰ-ਦੁਰਾਡੇ ਜਾਣ ਦੇ ਚਾਹਵਾਨ ਯਾਤਰੀਆਂ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ। ਰੇਲਵੇ ਸੂਤਰਾਂ ਅਨੁਸਾਰ 04731/04732 ਸ਼੍ਰੀਗੰਗਾਨਗਰ-ਅਬੋਹਰ-ਆਗਰਾ ਛਾਉਣੀ ਸਪੈਸ਼ਲ ਟਰੇਨ 20 ਮਾਰਚ ਅਤੇ 27 ਮਾਰਚ ਨੂੰ ਚੱਲੇਗੀ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ, ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਸ਼ਹੀਦ (ਵੀਡੀਓ)
ਇਹ ਅਬੋਹਰ ਤੋਂ ਇਲਾਵਾ ਮਲੋਟ-ਗਿੱਦੜਬਾਹਾ-ਬਠਿੰਡਾ-ਸਿਰਸਾ-ਹਿਸਾਰ-ਚਰਖਿਦਾਦਰੀ-ਅਲਵਰ ਆਦਿ ਸਟੇਸ਼ਨਾਂ ’ਤੇ ਰੁਕੇਗੀ। ਵਾਪਸੀ ’ਤੇ ਇਹ ਟਰੇਨ 21 ਮਾਰਚ ਅਤੇ 28 ਮਾਰਚ ਨੂੰ ਆਗਰਾ ਛਾਉਣੀ ਤੋਂ ਸ਼੍ਰੀਗੰਗਾਨਗਰ ਲਈ ਰਵਾਨਾ ਹੋਵੇਗੀ। ਇਸ ਵਿੱਚ 20 ਕੋਚਾਂ ਦੀ ਵਿਵਸਥਾ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਧਾਰਾ-144 ਲਾਗੂ, ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹੁਕਮ ਜਾਰੀ
ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਅਮਰਨਾਥ ਯਾਤਰਾ ਸੰਘ ਆਦਿ ਸੰਗਠਨਾਂ ਨੇ ਕਿਹਾ ਹੈ ਕਿ ਇਸ ਰੇਲਗੱਡੀ ਦਾ ਵਿਸ਼ੇਸ਼ ਤੌਰ ’ਤੇ ਰਾਜਸਥਾਨ-ਪੰਜਾਬ-ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉਨ੍ਹਾਂ ਯਾਤਰੀਆਂ ਨੂੰ ਫ਼ਾਇਦਾ ਹੋਵੇਗਾ, ਜੋ ਆਪਣੀ ਰੋਜ਼ੀ-ਰੋਟੀ ਲਈ ਦੂਜੇ ਰਾਜਾਂ ’ਚ ਰਹਿ ਰਹੇ ਹਨ ਅਤੇ ਹੋਲੀ ਕਾਰਨ ਹੋਰ ਰੇਲਗੱਡੀਆਂ ਵਿੱਚ ਭੀੜ ਵੱਧਣ ਕਾਰਨ ਉਨ੍ਹਾਂ ਨੂੰ ਇਸ ਮੌਕੇ 'ਤੇ ਘਰ ਜਾਣਾ ਮੁਸ਼ਕਲ ਦਿਖਾਈ ਦੇ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8