ਪੰਜਾਬ 'ਚ ਇਸ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਹੋਣ ਜਾ ਰਿਹਾ ਇਹ ਬਦਲਾਅ
Wednesday, Aug 21, 2024 - 05:00 PM (IST)
ਲੁਧਿਆਣਾ/ਮੋਹਾਲੀ (ਵਿੱਕੀ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ਹੈ। ਹੁਣ 5ਵੀਂ ਜਮਾਤ ਬੋਰਡ ਦੀ ਨਹੀਂ ਰਹੇਗੀ। ਖ਼ਬਰ ਮਿਲੀ ਹੈ ਕਿ ਬੋਰਡ ਹੁਣ 5ਵੀਂ ਜਮਾਤ ਦੀ ਪ੍ਰੀਖਿਆ ਬੋਰਡ ਦੇ ਤਹਿਤ ਨਹੀਂ ਲਵੇਗਾ। ਇਹ ਪ੍ਰੀਖਿਆ ਹੁਣ ਸਕੂਲ ਦੇ ਪੱਧਰ 'ਤੇ ਲਈ ਜਾਵੇਗੀ ਅਤੇ ਇਹ ਵਿਵਸਥਾ ਇਸੇ ਸਾਲ ਲਾਗੂ ਹੋਵੇਗੀ।
ਇਹ ਵੀ ਪੜ੍ਹੋ : PGI ਦੇ ਡਾਕਟਰ ਹੁਣ ਟੈਂਟ ’ਚ ਦੇਖਣਗੇ ਮਰੀਜ਼, GMCH ’ਚ ਆਨਲਾਈਨ ਰਜਿਸਟ੍ਰੇਸ਼ਨ ਬੰਦ
ਫਿਲਹਾਲ ਇਸ ਸਾਲ ਜੋ ਵਿਦਿਆਰਥੀ ਪੰਜਵੀਂ 'ਚ ਪੜ੍ਹ ਰਹੇ ਹਨ, ਉਨ੍ਹਾਂ ਦੀ ਸਲਾਨਾ ਪ੍ਰੀਖਿਆ ਬੋਰਡ ਨਹੀਂ ਲਵੇਗਾ। ਦੱਸਣਯੋਗ ਹੈ ਕਿ ਕਰੀਬ 3 ਸਾਲ ਪਹਿਲਾਂ 2021 'ਚ ਇਹ ਜਮਾਤ ਬੋਰਡ ਦੀ ਹੋਈ ਸੀ ਪਰ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ 'ਤੇ ਬੋਝ ਘੱਟ ਕਰਨ ਲਈ ਉਕਤ ਬਦਲਾਅ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ 'ਤੇ ਘਰ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੱਲਣਗੀਆਂ 2 ਸਪੈਸ਼ਲ ਟਰੇਨਾਂ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੋਰਡ ਵਲੋਂ 8ਵੀਂ ਜਮਾਤ ਲਈ ਪਛਾਣ ਨੰਬਰ ਅਪਲਾਈ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਲਿਖਿਆ ਗਿਆ ਹੈ ਕਿ ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਜਮਾਤ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਇਨ੍ਹਾਂ ਸੰਸਥਾਵਾਂ ਵਲੋਂ 8ਵੀਂ ਜਮਾਤ ਲਈ ਨਵਾਂ ਅਰਜ਼ੀ ਪਛਾਣ ਨੰਬਰ ਪ੍ਰਾਪਤ ਕਰਨਾ ਹੈ, ਉਹ ਸੰਸਥਾਵਾਂ www.pseb.ac. in ਜ਼ਰੀਏ ਅਪਲਾਈ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8