ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ੀ ਭਰੀ ਖ਼ਬਰ, ਫ਼ਸਲਾਂ ਨੂੰ ਲੈ ਕੇ ਮਾਨ ਸਰਕਾਰ ਨੇ ਜਾਰੀ ਕਰ ''ਤੇ ਵੱਡੇ ਹੁਕਮ

Saturday, Jun 21, 2025 - 10:13 AM (IST)

ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ੀ ਭਰੀ ਖ਼ਬਰ, ਫ਼ਸਲਾਂ ਨੂੰ ਲੈ ਕੇ ਮਾਨ ਸਰਕਾਰ ਨੇ ਜਾਰੀ ਕਰ ''ਤੇ ਵੱਡੇ ਹੁਕਮ

ਮਾਨਸਾ (ਸੰਦੀਪ ਮਿੱਤਲ) : ਇਸ ਵਾਰ ਮਾਲਵਾ ਖੇਤਰ 'ਚ ਵੱਡੇ ਰਕਬੇ ’ਚ ਨਰਮੇ ਦੀ ਫ਼ਸਲ ਬੀਜੀ ਗਈ ਹੈ। ਨਰਮਾ ਕਾਸ਼ਤਕਾਰਾਂ ਅਨੁਸਾਰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਤੋਂ ਫਿਲਹਾਲ ਕੋਈ ਖ਼ਤਰਾ ਨਹੀਂ ਹੈ। ਇਸ ਕਾਰਨ ਮਾਲਵਾ ਪੱਟੀ ’ਚ ਇਸ ਵਾਰ ਨਰਮੇ (ਚਿੱਟਾ ਸੋਨਾ) ਦੀ ਬੰਪਰ ਫ਼ਸਲ ਹੋਣ ਦਾ ਅੰਦਾਜ਼ਾ ਹੈ। ਬੇਸ਼ੱਕ ਨਰਮੇ ’ਤੇ ਇਸ ਖੇਤਰ ’ਚ ਪਿਛਲੇ ਕਈ ਸਾਲਾਂ ਤੋਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਰਿਹਾ ਹੈ ਪਰ ਇਸ ਵਾਰ ਅਜਿਹੀ ਕੋਈ ਵੀ ਸੰਭਾਵਨਾ ਖ਼ਤਰਾ ਨਹੀਂ ਲੱਗ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁਕਮਾਂ ’ਤੇ ਖੇਤੀਬਾੜੀ ਵਿਭਾਗ ਨੇ ਪਿੰਡ-ਪਿੰਡ ਨਰਮੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਉਤਸ਼ਾਹਿਤ ਅਤੇ ਬਿਨਾਂ ਡਰ ਭੈਅ ਦੇ ਬੰਪਰ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ। ਮੌਜੂਦਾ ਸਾਲ ’ਚ ਮਾਨਸਾ ਜ਼ਿਲ੍ਹੇ ’ਚ 27 ਹਜ਼ਾਰ 621.5 ਹੈਕਟੇਅਰ ਨਰਮੇ ਦੀ ਫ਼ਸਲ ਬੀਜੀ ਹੋਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਰਮੇ ’ਤੇ ਹੁੰਦੇ ਸੁੰਡੀ ਦੇ ਹਮਲੇ ਨੂੰ ਲੈ ਕੇ ਇਸ ਵਾਰ ਪਹਿਲਾਂ ਤੋਂ ਹੀ ਫ਼ਿਕਰਮੰਦ ਹੈ ਅਤੇ ਉਸ ਨੇ ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਸੁੰਡੀ ਦੇ ਪੈਦਾ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਅਤੇ ਜਿਹੜੇ ਨਦੀਨ ’ਤੇ ਸੁੰਡੀ ਪੈਦਾ ਹੋ ਕੇ ਆਕਸੀਜਨ ਲੈਂਦੀ ਹੈ, ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਜਾਰੀ ਕੀਤੇ ਹੁਕਮ
ਮੱਖੀ ਨੂੰ ਖ਼ੁਰਾਕ ਦੇਣ ਵਾਲੇ ਨਦੀਨਾਂ ਨੂੰ ਖ਼ਤਮ ਕਰਨ ਲਈ ਖੇਤੀਬਾੜੀ ਵਿਭਾਗ ਯਤਨਸ਼ੀਲ
ਸਰਕਾਰ ਦੇ ਹੁਕਮਾਂ ’ਤੇ ਖੇਤੀਬਾੜੀ ਮਹਿਕਮਾ ਵੱਖ-ਵੱਖ ਵਿਭਾਗਾਂ ਅਤੇ ਨਰੇਗਾ ਕਰਮਚਾਰੀਆਂ ਦੇ ਸਹਿਯੋਗ ਨਾਲ ਇਸ ਮੱਖੀ ਨੂੰ ਆਕਸੀਜਨ ਖੁਰਾਕ ਦੇਣ ਵਾਲੇ ਨਦੀਨਾਂ ਨੂੰ ਵੱਡੀ ਮਾਤਰਾ ’ਚ ਖ਼ਤਮ ਕਰ ਦਿੰਦਾ ਹੈ ਅਤੇ ਕਿਵੇਂ ਨਾ ਕਿਵੇਂ ਆਉਂਦੇ ਸਮੇਂ ਵਿਚ ਇਸ ਨਦੀਨ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਵਾਈ ਆਦਿ ਦਾ ਛਿੜਕਾਅ ਵੀ ਕਰੇਗਾ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਪਿੰਡ-ਪਿੰਡ ਸੂਚਨਾਵਾਂ ਦੇ ਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਵਿਚ ਪਿਛਲੇ ਵਰ੍ਹਿਆਂ ਦੌਰਾਨ ਨਰਮੇ ’ਤੇ ਹੋਏ ਸੁੰਡੀ ਦੇ ਹਮਲੇ ਨੂੰ ਲੈ ਕੇ ਡਰ ਅਤੇ ਨੁਕਸਾਨ ਹੋਣ ਦਾ ਭੈਅ ਅਜੇ ਵੀ ਬਣਿਆ ਹੋਇਆ ਹੈ ਪਰ ਖੇਤੀਬਾੜੀ ਮਹਿਕਮਾ ਉਨ੍ਹਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਪੈਦਾ ਨਾ ਹੋਣ ਸਬੰਧੀ ਪੁਖ਼ਤਾ ਪ੍ਰਬੰਧ ਤੋਂ ਇਲਾਵਾ ਫ਼ਸਲ ਦੀ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਜਾਗਰੂਕ ਅਤੇ ਸਹਾਇਤਾ ਦੇਣ ਦਾ ਵਾਅਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਹੋ ਜਾਣ ALERT, 30 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਤਾਂ...
ਮਾਲਵਾ ਪੱਟੀ ’ਚ ਇਸ ਵਾਰ ਸੁੰਡੀ ਦਾ ਹਮਲਾ ਨਹੀਂ ਹੋਵੇਗਾ : ਖੇਤੀਬਾੜੀ ਵਿਭਾਗ
ਵਿਭਾਗ ਮੰਨਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਮਾਲਵਾ ਪੱਟੀ ’ਚ ਸੁੰਡੀ ਦਾ ਹਮਲਾ ਨਹੀਂ ਹੋਵੇਗਾ, ਕਿਉਂਕਿ ਸੁੰਡੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਅਤੇ ਉਸ ਨੂੰ ਮਿਲਣ ਵਾਲੀ ਖ਼ੁਰਾਕ ਨਦੀਨ ਪਹਿਲਾਂ ਹੀ ਜੜ੍ਹ ਤੋਂ ਖ਼ਤਮ ਕਰ ਦਿੱਤੇ ਹਨ। ਮਹਿਕਮੇ ਦਾ ਕਹਿਣਾ ਹੈ ਕਿ ਇਸ ’ਤੇ ਤਿੱਖੀ ਨਜ਼ਰ ਫਿਰ ਵੀ ਰਹੇਗੀ। ਜਦੋਂ ਤੱਕ ਖੇਤਾਂ ’ਚ ਚਿੱਟਾ ਸੋਨਾ ਪੂਰੀ ਤਰ੍ਹਾਂ ਖਿੜ ਨਹੀਂ ਜਾਂਦਾ, ਉਦੋਂ ਤਕ ਕਿਸਾਨਾਂ ਦੀ ਫ਼ਸਲ ਦੀ ਰਾਖੀ ਮਹਿਕਮਾ ਕਰੇਗਾ ਅਤੇ ਇਸ ’ਤੇ ਕੋਈ ਵੀ ਸੁੰਡੀ ਦਾ ਹਮਲਾ ਨਹੀਂ ਹੋਣ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News