7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ
Wednesday, May 27, 2020 - 03:00 PM (IST)
ਨਵੀਂ ਦਿੱਲੀ — ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ 7.10 ਕਰੋੜ ਐਲ.ਪੀ.ਜੀ. ਗਾਹਕਾਂ ਲਈ ਵਧੀਆ ਖਬਰ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਗਾਹਕ ਹੁਣ ਵਾਟਸਐਪ ਦੇ ਜ਼ਰੀਏ ਵੀ ਐਲਪੀਜੀ ਗੈਸ ਬੁੱਕ ਕਰ ਸਕਣਗੇ। ਬੀਪੀਸੀਐਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, 'ਦੇਸ਼ ਭਰ ਵਿਚ ਸਥਿਤ ਭਾਰਤ ਗੈਸ ਦੇ ਗ੍ਰਾਹਕ ਕਿਸੇ ਵੀ ਸਥਾਨ 'ਤੇ ਹੁੰਦੇ ਹੋਏ ਵਾਟਸਐਪ ਦੇ ਜ਼ਰੀਏ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।'
BPCL ਸਮਾਰਟਲਾਈਨ ਨੰਬਰ 1800224344
ਕੰਪਨੀ ਮੁਤਾਬਕ ਉਸਨੇ ਸਿਲੰਡਰ ਬੁਕਿੰਗ ਲਈ ਇਕ ਨਵੇਂ ਵਾਟਸਐਪ ਬਿਜ਼ਨੈੱਸ ਚੈਨਲ ਦੀ ਸ਼ੁਰੂਆਤ ਕੀਤੀ ਹੈ। ਬੀਪੀਸੀਐਲ ਸਮਾਰਟਲਾਈਨ ਨੰਬਰ 1800224344 'ਤੇ ਵਾਟਸਐਪ ਕਰਕੇ ਬੁਕਿੰਗ ਕੀਤੀ ਜਾ ਸਕਦੀ ਹੈ। ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਬੁਕਿੰਗ ਕਰਾਉਣੀ ਪੈਂਦੀ ਹੈ। ਜਿਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਬੀਪੀਸੀਐਲ ਅਧਿਕਾਰੀ ਅਰੁਣ ਸਿੰਘ ਨੇ ਕਿਹਾ, “ਐਲਪੀਜੀ ਦੀ ਬੁਕਿੰਗ ਦੀ ਇਸ ਵਿਵਸਥਾ ਨਾਲ ਗਾਹਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਵਾਟਸਐਪ ਹੁਣ ਆਮ ਲੋਕਾਂ ਵਿਚ ਬਹੁਤ ਆਮ ਹੋ ਗਿਆ ਹੈ। ਹਰ ਵਰਗ ਫਿਰ ਭਾਵੇਂ ਕੋਈ ਜਵਾਨ ਹੋਵੇ ਜਾਂ ਬੁੱਢਾ, ਹਰ ਕੋਈ ਇਸ ਦੀ ਵਰਤੋਂ ਕਰਦਾ ਹੈ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀਂ ਆਪਣੇ ਗਾਹਕਾਂ ਦੇ ਹੋਰ ਨੇੜੇ ਪਹੁੰਚਾਗੇ।'
ਇਹ ਵੀ ਪੜ੍ਹੋ - ਤਾਲਾਬੰਦੀ ਦਰਮਿਆਨ ਬੈਂਕਾਂ ਦੁਆਰਾ ਵਿਆਜ ਵਸੂਲਣ 'ਤੇ ਸੁਪਰੀਮ ਕੋਰਟ ਸਖਤ, ਕੇਂਦਰ ਅਤੇ RBI ਨੂੰ ਭੇਜਿਆ ਨੋਟਿਸ
ਕ੍ਰੈਡਿਟ-ਡੈਬਿਟ ਜਾਂ UPI ਜ਼ਰੀਏ ਕੀਤੀ ਜਾ ਸਕਦੀ ਹੈ ਪੇਮੈਂਟ
ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ, ਐਲਪੀਜੀ ਦੇ ਇੰਚਾਰਜ ਟੀ. ਪੀ. ਪੀਤਾਂਬਰਮ ਨੇ ਕਿ ਵਟਸਐਪ ਦੁਆਰਾ ਬੁਕਿੰਗ ਕਰਨ ਤੋਂ ਬਾਅਦ ਗਾਹਕ ਨੂੰ ਬੁਕਿੰਗ ਦਾ ਸੰਦੇਸ਼ ਮਿਲੇਗਾ। ਇਸਦੇ ਨਾਲ ਹੀ ਉਸਨੂੰ ਇੱਕ ਲਿੰਕ ਵੀ ਮਿਲੇਗਾ, ਜਿਸ 'ਤੇ ਉਹ ਡੈਬਿਟ ਜਾਂ ਕ੍ਰੈਡਿਟ ਕਾਰਡ, ਯੂ.ਪੀ.ਆਈ. ਅਤੇ ਅਮੇਜਨ ਵਰਗੇ ਹੋਰ ਐਪਸ ਦੁਆਰਾ ਭੁਗਤਾਨ ਵੀ ਕਰ ਸਕਦੇ ਹਨ।'
ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਦੇ ਨਾਲ ਹੀ ਐਲ.ਪੀ.ਜੀ. ਸਪੁਰਦਗੀ 'ਤੇ ਨਜ਼ਰ ਰੱਖਣ ਅਤੇ ਇਸ ਬਾਰੇ ਗਾਹਕਾਂ ਤੋਂ ਉਨ੍ਹਾਂਂ ਦੇ ਫੀਡਬੈਕ ਲੈਣ ਵਰਗੇ ਨਵੇਂ ਕਦਮ ਵੀ ਦੇਖ ਰਹੀ ਹੈ। ਆਉਣ ਵਾਲੇ ਦਿਨਾਂ ਵਿਚ, ਕੰਪਨੀ ਗਾਹਕਾਂ ਨੂੰ ਸੁਰੱਖਿਆ ਜਾਗਰੂਕਤਾ ਦੇ ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ - 6 ਜੂਨ ਤੱਕ ਵਿਚਕਾਰਲੀ ਸੀਟ 'ਤੇ ਵੀ ਯਾਤਰੀਆਂ ਨੂੰ ਬਿਠਾ ਸਕੇਗੀ AIR INDIA : ਸੁਪਰੀਮ ਕੋਰਟ