ਘਰਾਂ ''ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ
Wednesday, Aug 12, 2020 - 06:42 PM (IST)
ਸੰਗਰੂਰ (ਹਨੀ ਕੋਹਲੀ): ਇਕ ਪਾਸੇ ਜਿੱਥੇ ਸਰਕਾਰਾਂ ਵਲੋਂ ਕਿਹਾ ਜਾਂਦਾ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੱਲ ਧਿਆਨ ਦਿਓ, ਉੱਥੇ ਹੀ ਇਕ ਮਾਮਲਾ ਸੰਗਰੂਰ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ (ਬਲਜੀਤ ਕੌਰ) ਦੀ ਉਮਰ 18 ਸਾਲ ਹੈ ਤੇ ਉਹ 18 ਸਾਲ ਦੀ ਉਮਰ 'ਚ ਨੈਸ਼ਨਲ ਲੈਵਲ 'ਤੇ ਸਾਈਕਲਿੰਗ ਕਰ ਚੁੱਕੀ ਹੈ ਅਤੇ ਪੰਜਾਬ 'ਚੋਂ ਚਾਰ ਵਾਰ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ ਪਰ ਉਸ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਵੀ ਉਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ
ਖਿਡਾਰਣ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਹ ਬੇਹੱਦ ਗਰੀਬ ਪਰਿਵਾਰ 'ਚੋਂ ਹੈ ਤੇ ਉਹ ਕਿਰਾਏ ਦੇ ਘਰ 'ਚ ਰਹਿੰਦੇ ਹਨ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਨੇ ਲੋਕਾਂ ਦੇ ਘਰਾਂ ਦੀ ਸਫ਼ਾਈ ਕਰਕੇ ਉਸ ਨੂੰ ਪਾਲਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਵੀ ਕਈ ਵਾਰ ਮੰਤਰੀਆਂ ਨੂੰ ਪੱਤਰ ਭੇਜਿਆ ਹੈ ਕਿ ਉਸ ਦੇ ਲਈ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਪਰ ਅਜੇ ਤੱਕ ਉਸ ਦੀ ਅਜੇ ਤੱਕ ਕਿਸੇ ਵਲੋਂ ਕੋਈ ਸਾਰ ਨਹੀਂ ਲਈ ਗਈ।
ਇਹ ਵੀ ਪੜ੍ਹੋ: 'ਸਾਡੀ ਲੱਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜਗ ਜਾਣਦਾ'