ਚੰਡੀਗੜ੍ਹ ਤੋਂ ਹਿਮਾਚਲ ਜਾਣਾ ਹੋਇਆ ਸੌਖਾ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

Thursday, Dec 07, 2023 - 02:01 PM (IST)

ਚੰਡੀਗੜ੍ਹ ਤੋਂ ਹਿਮਾਚਲ ਜਾਣਾ ਹੋਇਆ ਸੌਖਾ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਨਿਊ ਚੰਡੀਗੜ੍ਹ (ਮੁਨੀਸ਼) : ਟ੍ਰਾਈਸਿਟੀ ਤੋਂ ਨਾਲਾਗੜ੍ਹ ਜਾਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਹੁਣ ਉਨ੍ਹਾਂ ਨੂੰ ਟ੍ਰੈਫ਼ਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਸਰਕਾਰ ਸਿਸਵਾਂ ਟੀ-ਪੁਆਇੰਟ ਤੋਂ ਲਖਨਪੁਰ ਤੱਕ 22 ਕਿਲੋਮੀਟਰ ਸੜਕ ਬਣਾਉਣ ਜਾ ਰਹੀ ਹੈ, ਜੋ ਘਨੌਲੀ ਤੋਂ ਨਾਲਾਗੜ੍ਹ ਸੜਕ ’ਤੇ ਮਿਲ ਜਾਵੇਗੀ। ਇਹ ਸੜਕ ਪਿੰਡਾਂ ਤੋਂ ਹੁੰਦੇ ਹੋਏ ਨਿਊ ਚੰਡੀਗੜ੍ਹ ਤੋਂ ਹਿਮਾਚਲ ਪਹੁੰਚੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਵੀ ਸਹੂਲਤ ਮਿਲੇਗੀ। ਹੁਣ ਤੱਕ ਨਿਊ ਚੰਡੀਗੜ੍ਹ ਤੋਂ ਨਾਲਾਗੜ੍ਹ ਵਾਇਆ ਬੱਦੀ ਜਾਂ ਕੁਰਾਲੀ ਦੋ ਰਸਤੇ ਹਨ ਪਰ ਇਕ ਰਸਤਾ ਲੰਬਾ ਹੈ ਅਤੇ ਦੂਜੇ ’ਤੇ ਜਾਮ ਰਹਿੰਦਾ ਹੈ। ਬੱਦੀ ਤੋਂ ਨਾਲਾਗੜ੍ਹ 38 ਕਿਲੋਮੀਟਰ ਦੀ ਦੂਰੀ ’ਤੇ ਹੈ ਪਰ ਇੰਡਸਟਰੀ ਕਾਰਨ ਬੱਦੀ ਤੋਂ ਨਾਲਾਗੜ੍ਹ ਸੜਕ ’ਤੇ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਕਾਫ਼ੀ ਸਮੇਂ ਤੋਂ ਸੜਕ ਵੀ ਕਈ ਥਾਵਾਂ ’ਤੇ ਉਖੜੀ ਰਹਿੰਦੀ ਹੈ। ਨਾਲਾਗੜ੍ਹ ਨਿਊ ਚੰਡੀਗੜ੍ਹ ਤੋਂ ਕੁਰਾਲੀ ਰਾਹੀਂ 53 ਕਿਲੋਮੀਟਰ ਦੂਰ ਹੈ। ਹੁਣ ਬਣਨ ਵਾਲੀ ਸੜਕ ਨਾਲ ਨਿਊ ਚੰਡੀਗੜ੍ਹ ਤੋਂ ਨਾਲਾਗੜ੍ਹ ਦੀ ਦੂਰੀ ਹੀ ਨਹੀਂ ਘਟੇਗੀ, ਸਗੋਂ ਸਮਾਂ ਵੀ ਘੱਟ ਲੱਗੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਵੱਡੀ ਰਾਹਤ, ਇਹ FIR ਹੋਈ ਰੱਦ
27 ਕਰੋੜ ਲਾਗਤ ਆਵੇਗੀ
ਨਿਊ ਚੰਡੀਗੜ੍ਹ ਦੇ ਸਿਸਵਾਂ ਟੀ-ਪੁਆਇੰਟ ਤੋਂ ਬਣਨ ਵਾਲੀ ਇਸ ਸੜਕ ਦੀ ਉਸਾਰੀ ਪੰਜਾਬ ਸਰਕਾਰ ਵਲੋਂ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਪੀ. ਡਬਲਿਊ. ਡੀ. ਪੰਜਾਬ ਦੇ ਅਧਿਕਾਰੀਆਂ ਅਨੁਸਾਰ ਸਿਸਵਾਂ ਟੀ-ਪੁਆਇੰਟ ਤੋਂ ਪੰਜਾਬ ਦੀ ਸਰਹੱਦ ਤੱਕ 22 ਕਿਲੋਮੀਟਰ ਸੜਕ ਬਣਾਈ ਜਾਣੀ ਹੈ। ਇਸ ’ਤੇ 27 ਕਰੋੜ ਰੁਪਏ ਦੀ ਲਾਗਤ ਆਵੇਗੀ। ਉੱਥੇ ਹੀ ਪੰਜਾਬ ਦੀ ਹੱਦ ਦੇ ਅੱਗੇ ਹਿਮਾਚਲ ਸਰਕਾਰ ਨੇ ਰਾਹ ਬਣਾਇਆ ਹੋਇਆ ਹੈ, ਜੋ ਨਾਲਾਗੜ੍ਹ ਤੋਂ ਸੈਣੀਮਾਜਰਾ ਮੰਜੌਲੀ, ਝੀੜਾ ਲਖਨਪੁਰ ਤਕ ਕਰੀਬ 10 ਕਿਲੋਮੀਟਰ ਹੈ। ਇਸ ਤੋਂ ਬਾਅਦ ਪੰਜਾਬ ਦਾ ਪਿੰਡ ਗਗੋਟਮਾਜਰੀ ਆਉਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਜ਼ਮੀਨੀ ਪਾਣੀ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੇਤੀ ਮਾਹਿਰਾਂ ਨੇ ਦਿੱਤੀ ਸਲਾਹ
ਮਿਲੇਗੀ ਸਹੂਲਤ, ਟ੍ਰੈਫਿਲ ਤੋਂ ਮਿਲੇਗੀ ਰਾਹਤ
ਓਮ ਪ੍ਰਕਾਸ਼ ਅਨੁਸਾਰ ਸਿਸਵਾਂ ਟੀ-ਪੁਆਇੰਟ ਤੋਂ ਹਿਮਾਚਲ ਨੂੰ ਜੋੜਨ ਵਾਲੇ ਨਵੇਂ ਮਾਰਗ ਦਾ ਨਿਰਮਾਣ ਹੋਣ ਨਾਲ ਲੋਕਾਂ ਨੂੰ ਯਕੀਨੀ ਤੌਰ ’ਤੇ ਸਹੂਲਤਾਂ ਤਾਂ ਮਿਲਣਗੀਆਂ ਹੀ, ਨਾਲ ਹੀ ਇਲਾਕੇ ਵਿਚ ਨਵੇਂ ਮਾਰਗ ਬਣਨ ਨਾਲ ਜ਼ਮੀਨ ਦੀ ਕੀਮਤ ਵਿਚ ਵਾਧਾ ਹੋਵੇਗਾ। ਲੋਕਾਂ ਨੂੰ ਭਾਰੀ ਟ੍ਰੈਫਿਕ ਤੋਂ ਵੀ ਰਾਹਤ ਮਿਲੇਗੀ। ਇਸ ਸੜਕ ਦੇ ਨਿਰਮਾਣ ਦੀ ਸੂਚਨਾ ਨਾਲ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਨਿਊ ਚੰਡੀਗੜ੍ਹ ਦੇ ਵਸਨੀਕ ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਸਿਸਵਾਂ ਟੀ-ਪੁਆਇੰਟ ਤੋਂ ਹਿਮਾਚਲ ਅਤੇ ਪੰਜਾਬ ਨੂੰ ਜੋੜਨ ਵਾਲੀ ਸੜਕ ਬਣਨ ਨਾਲ ਪੰਜਾਬ ਤੋਂ ਹਿਮਾਚਲ ਜਾਣਾ ਸੌਖਾ ਹੋ ਜਾਵੇਗਾ। ਰਸਤੇ ਵਿਚ ਆਉਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਵੀ ਪਬਲਿਕ ਟਰਾਂਸਪੋਰਟ ਦੀ ਸਹੂਲਤ ਮਿਲੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News