ਬ੍ਰਹਮਪੁਰਾ ''ਤੇ ਲੌਂਗੋਵਾਲ ਨੇ ਸਾਧਿਆ ਨਿਸ਼ਾਨਾ, ਸੁਣੋ ਕੀ ਕਿਹਾ (ਵੀਡੀਓ)
Monday, Dec 03, 2018 - 01:46 PM (IST)
ਲਹਿਰਾਗਾਗਾ (ਪ੍ਰਿੰਸ)— ਕਰਤਾਰਪੁਰ ਲਾਂਘੇ 'ਤੇ ਹੋ ਰਹੀ ਰਾਜਨੀਤੀ 'ਤੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦਾ ਧਾਰਮਿਕ ਮਸਲਾ ਹੈ ਅਤੇ ਸਾਨੂੰ ਧਾਰਮਿਕ ਤੌਰ 'ਤੇ ਹੀ ਇਸ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਨਾ ਕਿ ਇਸ 'ਤੇ ਰਾਜਨੀਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਇਸ 'ਤੇ ਰਾਜਨੀਤੀ ਕਰ ਰਹੇ ਹਨ ਉਹ ਰਾਜਨੀਤਕ ਲੋਕ ਹਨ ਅਤੇ ਅਸੀਂ ਧਾਰਮਿਕ ਲੋਕ ਹਾਂ ਅਤੇ ਧਾਰਮਿਕ ਗੱਲ ਕਰਾਂਗੇ।
ਇਸ ਦੌਰਾਨ ਉਨ੍ਹਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਨਵੀਂ ਪਾਰਟੀ ਬਣਾਏ ਜਾਣ ਦੇ ਐਲਾਨ ਅਤੇ ਐੱਸ.ਜੀ.ਪੀ.ਸੀ. ਦਾ ਸਿਆਸੀਕਰਨ ਦੇ ਦਿੱਤੇ ਬਿਆਨ 'ਤੇ ਕਿਹਾ ਕਿ ਐੱਸ.ਜੀ.ਪੀ.ਸੀ. ਦਾ ਕੋਈ ਸਿਆਸੀਕਰਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਬ੍ਰਹਮਪੁਰਾ ਅਕਾਲੀ ਦਲ ਵਿਚ ਸੁੱਖ ਭੋਗ ਰਹੇ ਸਨ ਤਾਂ ਉਦੋਂ ਉਨ੍ਹਾਂ ਨੂੰ ਸਿਆਸੀਕਰਨ ਦਿਖਾਈ ਕਿਉਂ ਨਹੀਂ ਦਿੱਤਾ। ਹੁਣ ਜਦੋਂ ਅਕਾਲੀ ਦਲ ਛੱਡ ਦਿੱਤਾ ਹੈ ਤਾਂ ਉਨ੍ਹਾਂ ਨੂੰ ਸਿਆਸੀਕਰਨ ਦਿਖਾਈ ਦੇ ਰਿਹਾ ਹੈ। ਚਾਵਲਾ ਨਾਲ ਪਾਕਿਸਤਾਨ ਵਿਚ ਹੋਈ ਫੋਟੋ ਵਾਇਰਲ 'ਤੇ ਉਨ੍ਹਾਂ ਕਿਹਾ ਕਿ ਮੈਂ ਜਿੱੱਥੇ ਵੀ ਜਾਂਦਾ ਹਾਂ ਕਈ ਲੋਕ ਮੇਰੇ ਨਾਲ ਫੋਟੋਆਂ ਖਿੱਚਵਾ ਲੈਂਦੇ ਹਨ, ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹੁੰਦਾ। ਜਾਨਬੁੱਝ ਕੇ ਇਸ ਮਾਮਲੇ ਨੂੰ ਰਾਜਨੀਤਕ ਰੰਗ ਦੇਣ ਲਈ ਫੋਟੋ ਵਾਇਰਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਵਿਚ ਇਕ ਧਾਰਮਿਕ ਸਮਾਗਮ ਵਿਚ ਪਹੁੰਚੇ ਹੋਏ ਸਨ।